ਢਾਕਾ (ਬਿਊਰੋ)— ਸ਼੍ਰੀਲੰਕਾ ਵਿਚ 21 ਅਪ੍ਰੈਲ ਨੂੰ ਹੋਏ ਹਮਲੇ ਦੇ ਬਾਅਦ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਾਲਾਤ 'ਤੇ ਕਾਬੂ ਪਾਉਣ ਲਈ ਕਰਫਿਊ ਲਗਾਇਆ ਗਿਆ ਹੈ। ਤਾਜ਼ਾ ਮਾਮਲੇ ਵਿਚ ਇੱਥੇ ਭੀੜ ਨੇ ਇਕ ਮੁਸਲਮਾਨ ਵਿਅਕਤੀ ਦੀ ਹੱਤਿਆ ਕਰ ਦਿੱਤੀ। ਸੋਮਵਾਰ ਦੇਰ ਰਾਤ ਇਹ ਘਟਨਾ ਉਦੋਂ ਵਾਪਰੀ ਜਦੋਂ ਪੂਰੇ ਦੇਸ਼ ਵਿਚ ਕਰਫਿਊ ਲੱਗਾ ਹੋਇਆ ਹੈ। ਉੱਤਰੀ ਸ਼੍ਰੀਲੰਕਾ ਵਿਚ ਤਿੰਨ ਵੱਡੇ ਜ਼ਿਲਿਆਂ ਵਿਚ ਮੁਸਲਮਾਨ ਵਿਰੋਧੀ ਦੰਗੇ ਭੜਕੇ ਹੋਏ ਹਨ। ਈਸਟਰ ਮੌਕੇ ਸ਼੍ਰੀਲੰਕਾ ਦੀਆਂ ਚਰਚਾਂ ਅਤੇ ਹੋਟਲਾਂ 'ਤੇ ਹੋਏ ਆਤਮਘਾਤੀ ਹਮਲੇ ਨੂੰ ਜਿਹਾਦੀਆਂ ਨੇ ਅੰਜਾਮ ਦਿੱਤਾ ਸੀ। ਇਸ ਹਮਲੇ ਵਿਚ 235 ਲੋਕ ਮਾਰੇ ਗਏ ਸਨ ਅਤੇ 500 ਤੋਂ ਵੱਧ ਜ਼ਖਮੀ ਹੋਏ ਸਨ।
ਐਤਵਾਰ ਤੋਂ ਹੀ ਸ਼੍ਰੀਲੰਕਾ ਦੇ ਕੁਝ ਹਿੱਸਿਆਂ ਵਿਚ ਮੁਸਲਮਾਨਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ,''ਇੱਥੋਂ ਦੇ ਪੁਟਾਲਾਮ ਜ਼ਿਲੇ ਵਿਚ 45 ਸਾਲ ਦੇ ਇਕ ਮੁਸਲਮਾਨ ਵਿਅਕਤੀ ਦੀ ਭੀੜ ਨੇ ਹੱਤਿਆ ਕਰ ਦਿੱਤੀ। ਭੀੜ ਨੇ ਉਸ ਦੀ ਦੁਕਾਨ ਵਿਚ ਰੱਖੇ ਤਿੱਖੇ ਹੱਥਿਆਰਾਂ ਨਾਲ ਹੀ ਉਸ 'ਤੇ ਹਮਲਾ ਕੀਤਾ।'' ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੰਗਿਆਂ ਵਿਚ ਹੁਣ ਤੱਕ ਇਹ ਪਹਿਲੀ ਮੌਤ ਹੈ। ਮ੍ਰਿਤਕ ਪੇਸ਼ੇ ਤੋਂ ਇਕ ਤਰਖਾਣ ਸੀ।
ਪ੍ਰਧਾਨ ਮੰਤਰੀ ਰੌਨਿਲ ਵਿਕਰਮਸਿੰਘੇ ਨੇ ਕਿਹਾ ਹੈ ਕਿ ਅਣਪਛਾਤੇ ਲੋਕ ਦੇਸ਼ ਵਿਚ ਫਿਰਕੂ ਹਿੰਸਾ ਦੀ ਸਾਜਿਸ਼ ਰਚ ਰਹੇ ਹਨ। ਹਾਲਾਤ 'ਤੇ ਕਾਬੂ ਪਾਉਣ ਲਈ ਕਰਫਿਊ ਲਗਾਇਆ ਗਿਆ ਹੈ। ਵਿਕਰਮਸਿੰਘੇ ਨੇ ਕਿਹਾ ਹੈ ਕਿ ਪੁਲਸ ਅਤੇ ਸੁਰੱਖਿਆ ਬਲਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਪਰ ਇਸ ਦੇ ਬਾਵਜੂਦ ਵੀ ਇਹ ਸੰਗਠਨ ਸਰਗਰਮ ਹਨ। ਇਕ ਵੱਖਰੇ ਟੀ.ਵੀ. ਸੰਬੋਧਨ ਵਿਚ ਪੁਲਸ ਚੀਫ ਚੰਦਨਾ ਵਿਕਰਮਰਤਨੇ ਨੇ ਕਿਹਾ ਹੈ ਕਿ ਪੁਲਸ ਦੰੰਗਾ ਭੜਕਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇਗੀ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਆਦੇਸ਼ ਦਿੱਤਾ ਕਿ ਉਹ ਦੰਗਾ ਭੜਕਾਉਣ ਵਾਲਿਆਂ ਵਿਰੁੱਧ ਵੱਧ ਤੋਂ ਵੱਧ ਸ਼ਕਤੀ ਦੀ ਵਰਤੋਂ ਕਰਨ।
ਸ਼੍ਰੀਲੰਕਾ ਦੇ ਉੱਤਰ ਅਤੇ ਪੱਛਮੀ ਹਿੱਸੇ ਵਿਚ ਰਹਿਣ ਵਾਲੇ ਲੋਕਾਂ ਨੰ ਘਰਾਂ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ। ਇਹ ਆਦਸ਼ ਉਦੋਂ ਦਿੱਤਾ ਗਿਆ ਜਦੋਂ ਦਰਜਨ ਭਰ ਮੁਸਲਮਾਨਾਂ ਦੀਆਂ ਦੁਕਾਨਾਂ, ਗੱਡੀਆਂ ਅਤੇ ਮਸਜਿਦਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਰਮਜ਼ਾਨ ਦਾ ਮਹੀਨਾ ਵੱਖ-ਵੱਖ ਭਾਈਚਾਰਿਆਂ ਨੂੰ ਇਕੱਠੇ ਕਰਦਾ ਹੈ : ਟਰੰਪ
NEXT STORY