ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ 10 ਸਾਲ ਪਹਿਲਾਂ ਸਿੰਹਲੀ ਭਾਸ਼ਾ ਦੇ ਮਸ਼ਹੂਰ ਅਖਬਾਰ ਦੇ ਸੰਪਾਦਕ 'ਤੇ ਹਮਲਾ ਕਰਨ ਵਾਲੇ ਇਕ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ। ਸੰਪਾਦਕ ਦੀ ਕਾਰ 'ਤੇ ਪਾਈਆਂ ਗਈਆਂ ਉਂਗਲਾਂ ਦੇ ਨਿਸ਼ਾਨ ਮਿਲਾਉਣ ਦੇ ਬਾਅਦ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। 'ਦੀ ਸੰਡੇ ਲੀਡਰ' ਦੇ ਸੰਪਾਦਕ ਲਸਾਂਤ ਵਿਕਰਮਤੁੰਗਾ ਦੀ ਹੱਤਿਆ ਦੇ ਦੋ ਹਫਤੇ ਬਾਅਦ ਜਨਵਰੀ 2009 ਵਿਚ 'ਰਿਵਿਰਾ' ਅਖਬਾਰ ਦੇ ਸੰਪਾਦਕ ਉਪਾਲੀ ਤੇਨਾਕੂਨ ਅਤੇ ਉਨ੍ਹਾਂ ਦੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਤੇਨਾਕੂਨ ਅਤੇ ਉਨ੍ਹਾਂ ਦੀ ਪਤਨੀ ਦਫਤਰ ਵੱਲ ਜਾ ਰਹੇ ਸਨ। ਅਣਜਾਣ ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਜੋੜੇ 'ਤੇ ਹਮਲਾ ਕੀਤਾ। ਪੁਲਸ ਨੇ ਦੱਸਿਆ ਕਿ 27 ਜੂਨ ਨੂੰ ਅਟਾਰਨੀ ਜਨਰਲ ਦੇ ਨਿਰਦੇਸ਼ ਦੇ ਬਾਅਦ ਇਹ ਗ੍ਰਿਫਤਾਰੀ ਹੋਈ।
ਉੱਤਰੀ ਨਾਈਜੀਰੀਆ 'ਚ ਬੰਦੂਕਧਾਰੀਆਂ ਦੇ ਹਮਲੇ 'ਚ 6 ਹਲਾਕ
NEXT STORY