ਖਾਰਤੂਮ, (ਭਾਸ਼ਾ)— ਸੂਡਾਨ ਦੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਨੇ ਸੈਂਟਰਲ ਦੇ ਗਵਰਨਰ ਮੁਹੰਮਦ ਖੈਰ ਅਲ ਜੁਬੈਰ ਨੂੰ ਬੁੱਧਵਾਰ ਨੂੰ ਬਰਖਾਸਤ ਕਰ ਦਿੱਤਾ ਅਤੇ ਉਸ ਦੀ ਜਗ੍ਹਾ ਉਪ ਗਵਰਨਰ ਹੁਸੈਨ ਯਾਹਿਆ ਜਾਂਗੌਲ ਨੂੰ ਗਵਰਨਰ ਨਿਯੁਕਤ ਕਰ ਦਿੱਤਾ ਗਿਆ। ਰਾਸ਼ਟਰਪਤੀ ਦਫਤਰ ਨੇ ਕਿਹਾ,''ਰਾਸ਼ਟਰਪਤੀ ਮਾਰਸ਼ਲ ਉਮਰ ਹਸਨ ਅਹਿਮਦ ਅਲ ਬਸ਼ੀਰ ਨੇ ਅੱਜ ਹੁਸੈਨ ਯਾਹਿਆ ਜਾਂਗੌਲ ਨੂੰ ਸੈਂਟਰਲ ਬੈਂਕ ਦਾ ਗਵਰਨਰ ਨਿਯੁਕਤ ਕੀਤਾ।
ਜਾਂਗੌਲ ਇਸ ਤੋਂ ਪਹਿਲਾਂ ਬੈਂਕ ਦੇ ਪਹਿਲੇ ਉਪ ਗਵਰਨਰ ਦੇ ਤੌਰ 'ਤੇ ਕੰਮ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਉੱਤਰੀ ਅਫਰੀਕੀ ਦੇਸ਼ ਸੂਡਾਨ 'ਚ ਬ੍ਰੈੱਡ ਅਤੇ ਹੋਰ ਜ਼ਰੂਰੀ ਖਾਧ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦੇ ਸਰਕਾਰ ਦੇ ਫੈਸਲੇ ਖਿਲਾਫ ਪਿਛਲੇ ਦਸੰਬਰ ਤੋਂ ਪ੍ਰਦਰਸ਼ਨ ਹੋ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ 'ਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ। ਰਾਸ਼ਟਰਪਤੀ ਬਸ਼ੀਰ ਨੇ 22 ਫਰਵਰੀ ਨੂੰ ਦੇਸ਼ 'ਚ ਇਕ ਸਾਲ ਲਈ ਐਮਰਜੈਂਸੀ ਦੀ ਘੋਸ਼ਣਾ ਕਰਕੇ ਕੈਬਨਿਟ ਅਤੇ ਸਥਾਨਕ ਸਰਕਾਰਾਂ ਨੂੰ ਭੰਗ ਕਰ ਦਿੱਤਾ ਸੀ।
ਵੈਨੇਜ਼ੁਏਲਾ ਨੇ ਜਰਮਨੀ ਦੇ ਰਾਜਦੂਤ ਨੂੰ ਕੱਢਿਆ ਬਾਹਰ, ਅਮਰੀਕਾ ਨੇ ਕੀਤੀ ਕਾਰਵਾਈ
NEXT STORY