ਬ੍ਰਿਸਬੇਨ (ਮਨਦੀਪ ਸਿੰਘ ਸੈਣੀ)— ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵਲੋਂ ਆਪਣੀ ਸਲਾਨਾ ਬੈਠਕ ਵਿਚ ਬੀਤੇ ਵਰ੍ਹੇ ਦੀਆਂ ਗਤੀਵਿਧੀਆਂ ਅਤੇ ਸਲਾਹ-ਮਸ਼ਵਰਾ ਕਰਨ ਉਪਰੰਤ ਪ੍ਰੈੱਸ ਕਲੱਬ ਦੀ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਸੁਰਿੰਦਰਪਾਲ ਸਿੰਘ ਖੁਰਦ ਪ੍ਰਧਾਨ, ਜਗਜੀਤ ਸਿੰਘ ਖੋਸਾ ਉੱਪ ਪ੍ਰਧਾਨ, ਦਲਜੀਤ ਸਿੰਘ ਜਨਰਲ ਸਕੱਤਰ, ਹਰਪ੍ਰੀਤ ਸਿੰਘ ਕੋਹਲੀ ਮੁੱਖ ਸਲਾਹਕਾਰ, ਗੁਰਸੇਵਕ ਸਿੰਘ ਸਕੱਤਰ, ਜਸਕਿਰਨ ਹਾਂਸ ਖਜ਼ਾਨਚੀ ਅਤੇ ਪ੍ਰੈੱਸ ਸਕੱਤ ਦੀ ਜ਼ਿੰਮੇਵਾਰੀ ਹਰਜੀਤ ਲਸਾੜਾ ਨੂੰ ਸੌਂਪੀ ਗਈ ਹੈ।
ਇਸ ਮੌਕੇ 'ਤੇ ਨਵੇਂ ਬਣੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਮੈਂਬਰਾਨ ਦੇ ਸਹਿਯੋਗ ਦੇ ਨਾਲ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਹਮੇਸ਼ਾ ਹੀ ਉਸਾਰੂ ਅਤੇ ਨਿਰਪੱਖਤਾ ਦੇ ਨਾਲ ਯਤਨਸ਼ੀਲ ਕਾਰਜ ਕਰਦੇ ਰਹਿਣਗੇ। ਕਲੱਬ ਦੀ ਨਵੀਂ ਕਮੇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਲਈ ਵਿਸ਼ੇਸ ਧੰਨਵਾਦ ਵੀ ਕੀਤਾ ਗਿਆ। ਸੰਸਥਾ ਵਿਚ ਨਵੀਂ ਹਾਜ਼ਰੀ ਜਸਕਿਰਨ ਹਾਂਸ ਦਾ ਵੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਮੈਕਸੀਕੋ 'ਚ ਪਤੀ-ਪਤਨੀ ਨੇ ਕੀਤੇ 20 ਕਤਲ
NEXT STORY