ਵਾਸ਼ਿੰਗਟਨ — ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਇਕ ਬਾਰ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਪਛਾਣ ਇਕ ਸਾਬਕਾ ਅਮਰੀਕੀ ਫੌਜੀ ਦੇ ਰੂਪ 'ਚ ਹੋਈ ਹੈ। ਇਸ ਹਮਲੇ 'ਚ ਹੁਣ ਤੱਕ 12 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਹਮਲੇ 'ਚ ਘਟੋਂ-ਘੱਟ 10 ਲੋਕ ਗੰਭੀਰ ਨਾਲ ਜ਼ਖਮੀ ਵੀ ਹੋਏ ਹਨ ਅਤੇ ਬਾਅਦ 'ਚ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ।
ਪੁਲਸ ਮੁਤਾਬਕ ਇਹ ਹਮਲਾ 28 ਸਾਲਾ ਸਾਬਕਾ ਮਰੀਨ ਫੌਜੀ ਇਆਨ ਡੇਵਿਡ ਲੋਂਗ ਵੱਲੋਂ ਕੀਤਾ ਗਿਆ ਅਤੇ ਪੁਲਸ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਉਹ ਅਵਸਾਦ (ਮਾਨਸਿਕ ਬੀਮਾਰੀ) ਤੋਂ ਪੀੜਤ ਸੀ। ਪੁਲਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾ 'ਚ ਡੇਵਿਡ ਲੋਂਗ ਨਾਲ ਪੁਲਸ ਨੂੰ ਕਈ ਵਾਰ ਸੰਪਰਕ ਕਰਨਾ ਪਿਆ ਸੀ। ਅਧਿਕਾਰੀਆਂ ਮੁਤਾਬਕ ਡੇਵਿਡ ਨੇ ਇਸ ਸਾਲ ਅਪ੍ਰੈਲ 'ਚ ਆਪਣੇ ਘਰ 'ਚ ਹੰਗਾਮਾ ਕੀਤਾ ਸੀ ਅਤੇ ਪੁਲਸ ਨੂੰ ਬੁਲਾਉਣਾ ਪਿਆ ਸੀ। ਪੁਲਸ ਨੇ ਮਾਨਸਿਕ ਸਿਹਤ ਮਾਹਿਰ ਇਸ ਨਤੀਜੇ 'ਤੇ ਪਹੁੰਚੇ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਬਿਨਾਂ ਮਾਨਸਿਕ ਸਿਹਤ ਕੇਂਦਰ 'ਚ ਰੱਖਣਾ ਸਹੀ ਨਹੀਂ ਹੈ। ਉਸ ਸਮੇਂ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਸੀ ਕਿ ਉਹ ਸ਼ਾਇਦ ਪੀ. ਟੀ. ਐੱਸ. ਡੀ. (ਪੋਸਟ ਟ੍ਰਾਮੈਟਿਕ ਸਟ੍ਰੈਸ ਡਿਸਆਰਡਰ) ਤੋਂ ਪੀੜਤ ਹੈ। ਪੀ. ਟੀ. ਐੱਸ. ਡੀ. ਇਕ ਤਰ੍ਹਾਂ ਦਾ ਮਾਨਸਿਕ ਤਣਾਅ ਹੈ ਅਤੇ ਦਰਦਨਾਕ ਅਨੁਭਵਾਂ ਤੋਂ ਬਾਅਦ ਲੋਕ ਪੀ. ਟੀ. ਐੱਸ. ਡੀ. ਦਾ ਸ਼ਿਕਾਰ ਹੁੰਦੇ ਹਨ।
ਯੂ. ਐੱਸ. ਮਰੀਨ ਕਾਪਰਸ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਡੇਵਿਡ ਨੇ 2008 ਤੋਂ 2013 ਤੱਕ ਮਸ਼ੀਨ ਗਨਰ ਦੇ ਰੂਪ 'ਚ ਉਨ੍ਹਾਂ ਦੇ ਨਾਲ ਕੰਮ ਕੀਤਾ । ਉਹ ਕਾਰਪੋਰੇਲ ਦੇ ਰੈਂਕ ਤੱਕ ਪਹੁੰਚ ਗਿਆ ਸੀ। ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਡੇਵਿਡ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ 'ਚ ਸਾਲ 2013 ਤੋਂ 2016 ਵਿਚਾਲੇ ਪੜਾਈ ਵੀ ਕੀਤੀ ਸੀ। ਡੇਵਿਡ ਸਾਲ 2010-11 ਵਿਚਾਲੇ ਅਫਗਾਨਿਸਤਾਨ 'ਚ ਤੈਨਾਤ ਸੀ ਜਿੱਥੇ ਉਸ ਨੂੰ ਮਰੀਨ ਕਾਪਰਸ ਵੱਲੋਂ ਗੁਡ ਕੰਡਕਟ ਮੈਡਲ, ਅਫਗਾਨਿਸਤਾਨ ਕੈਂਪੇਨ ਮੇਡਲ ਅਤੇ ਗਲੋਬਲ ਵਾਰ ਆਨ ਟੈਰੇਰੀਜ਼ਮ ਸਰਵਿਸ ਮੈਡਲ ਵੀ ਦਿੱਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਡੇਵਿਡ ਨੇ ਹਮਲੇ 'ਚ 45 ਕੈਲੀਬਰ ਦੀ ਗਲਾਕ ਸੈਮੀ ਆਟੋਮੈਟਿਕ ਹੈਂਡਗਨ ਦਾ ਇਸਤੇਮਾਲ ਕੀਤਾ। ਉਸ ਕੋਲ ਹੋਰ ਮੈਗਜ਼ੀਨ ਵੀ ਸੀ ਜਿਸ ਨੂੰ ਰੱਖਣਾ ਕੈਲੀਫੋਰਨੀਆ 'ਚ ਗੈਰ-ਕਾਨੂੰਨੀ ਹੈ।
ਚੀਨ 'ਚ ਮਜ਼ਦੂਰਾਂ 'ਤੇ ਜ਼ੁਲਮ, ਚੰਗਾ ਕੰਮ ਨਾ ਕਰਨ 'ਤੇ ਪਿਲਾ ਰਹੇ ਹਨ ਪਿਸ਼ਾਬ
NEXT STORY