ਬੇਰੂਤ— ਸੀਰੀਆ ਦੇ ਉੱਤਰੀ ਖੇਤਰ 'ਚ ਇਕ ਸਬਜ਼ੀ ਮੰਡੀ 'ਚ ਵੀਰਵਾਰ ਨੂੰ ਹੋਏ ਇਕ ਕਾਰ ਬੰਬ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੀ ਸਰਕਾਰੀ ਪੱਤਰਕਾਰ ਏਜੰਸੀ ਅਨਾਦੋਲੂ ਨੇ ਦੱਸਿਆ ਕਿ ਹਮਲੇ 'ਚ 14 ਹੋਰ ਲੋਕ ਜ਼ਖਮੀ ਹੋਏ ਹਨ। ਧਮਾਕਾਖੇਜ਼ ਸਮੱਗਰੀ ਇਕ ਰੈਫ੍ਰੀਜਰੇਟਰ ਟਰੱਕ 'ਚ ਰੱਖਿਆ ਗਿਆ ਸੀ। ਸੀਰੀਆ ਦੀ ਸਰਕਾਰੀ ਪੱਤਰਕਾਰ ਏਜੰਸੀ ਸਨਾ ਨੇ ਵੀ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲੇ 'ਚ 9 ਲੋਕ ਮਾਰੇ ਗਏ ਹਨ ਤੇ ਹੋਰ 20 ਇਸ ਦੌਰਾਨ ਜ਼ਖਮੀ ਹੋਏ ਹਨ। ਪੱਤਰਕਾਰ ਏਜੰਸੀ ਸਨਾ ਦੀ ਖਬਰ ਮੁਤਾਬਕ ਧਮਾਕਾ ਇਕ ਪੈਟਰੋਲ ਸਟੇਸ਼ਨ ਦੇ ਕੋਲ ਹੋਇਆ ਤੇ ਇਸ ਦੇ ਨੇੜੇ ਸਥਿਤ ਕੁਝ ਮਕਾਨ ਤੇ ਦੁਕਾਨਾਂ ਨੁਕਸਾਨੀਆਂ ਗਈਆਂ ਹਨ। ਹਮਲੇ ਦੀ ਅਜੇ ਤੱਕ ਕਿਸੇ ਨੇ ਵੀ ਜ਼ਿੰਮੇਦਾਰੀ ਨਹੀਂ ਲਈ ਹੈ।
ਦੁਨੀਆ ਦਾ ਸਭ ਤੋਂ ਅਮੀਰ ਅੱਤਵਾਦੀ ਸੀ ਬਗਦਾਦੀ, ਕੋਲ ਸੀ ਇੰਨੀ ਦੌਲਤ!
NEXT STORY