ਤਾਇਪੇ (ਭਾਸ਼ਾ)— ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਅਮਰੀਕਾ ਦੇ ਦੋ ਜੰਗੀ ਜਹਾਜ਼ਾਂ ਦੇ ਤਾਈਵਾਨ ਜਲਡਮਰੂਮੱਧ (Strait) ਦੀ ਯਾਤਰਾ ਕਰਨ ਦੀ ਸੂਚਨਾ ਜਾਰੀ ਕੀਤੀ। ਇਸ ਖਬਰ ਨਾਲ ਚੀਨ ਦੇ ਨਾਰਾਜ਼ ਹੋਣ ਦੀ ਸੰਭਾਵਨਾ ਹੈ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਨੇ ਐਤਵਾਰ ਨੂੰ ਤਾਈਵਾਨ ਜਲਡਮਰੂਮੱਧ ਜ਼ਰੀਏ ਦੱਖਣ ਤੋਂ ਉੱਤਰ ਵੱਲ ਯਾਤਰਾ ਕੀਤੀ। ਇਹ ਜਲਮਾਰਗ ਆਟੋਨੋਮਸ ਟਾਪੂ ਤਾਈਵਾਨ ਨੂੰ ਚੀਨ ਤੋਂ ਵੱਖ ਕਰਦਾ ਹੈ।
ਚੀਨ ਅਜਿਹੀਆਂ ਸੰਮੁਦਰੀ ਯਾਤਰਾਵਾਂ 'ਤੇ ਆਪਣੇ ਉਸ ਦਾਅਵੇ ਦੇ ਆਧਾਰ 'ਤੇ ਇਤਰਾਜ਼ ਜ਼ਾਹਰ ਕਰਦਾ ਰਿਹਾ ਹੈ ਕਿ ਤਾਈਵਾਨ ਉਸ ਦਾ ਖੇਤਰ ਹੈ ਜਿਸ 'ਤੇ ਲੋੜ ਪੈਣ 'ਤੇ ਉਹ ਸ਼ਕਤੀ ਦੀ ਵਰਤੋਂ ਨਾਲ ਅਧਿਕਾਰ ਪ੍ਰਾਪਤ ਕਰ ਸਕਦਾ ਹੈ। ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਅਮਰੀਕੀ ਜਹਾਜ਼ ਤਾਈਵਾਨ ਜਲਡਮਰੂਮੱਧ ਦੇ ਮਾਧਿਅਮ ਨਾਲ ਆਉਣ-ਜਾਣ ਲਈ ਸੁੰਤਤਰ ਹਨ। ਇਹ ਉਨ੍ਹਾਂ ਦੇ 'ਰਣਨੀਤਕ ਹਿੰਦ-ਪ੍ਰਸ਼ਾਂਤ ਪ੍ਰੋਗਰਾਮਾਂ' ਦਾ ਹਿੱਸਾ ਹੈ।
ਚੀਨ ਨੇ ਬੀਤੇ ਹਫਤੇ ਤਾਈਵਾਨ ਜਲਡਮਰੂਮੱਧ ਲੰਘ ਕੇ ਚੀਨੀ ਜਲ ਖੇਤਰ ਵਿਚ ਫ੍ਰਾਂਸੀਸੀ ਜੰਗੀ ਜਹਾਜ਼ ਦੇ ਦਾਖਲ ਹੋਣ ਦੀ ਫਰਾਂਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਦੱਖਣੀ ਚੀਨ ਸਾਗਰ ਵਿਚ ਬ੍ਰਿਟਿਸ਼ ਨੇਵੀ ਗਤੀਵਿਧੀ ਨੂੰ ਦੋ-ਪੱਖੀ ਸੰਬੰਧਾਂ ਵਿਚ ਖਟਾਸ ਆਉਣ ਲਈ ਜ਼ਿੰਮੇਵਾਰ ਦੱਸਿਆ ਸੀ।
ਖਸ਼ੋਗੀ ਕਤਲ ਮਾਮਲੇ 'ਚ ਗ੍ਰਿਫਤਾਰ ਜਾਸੂਸ ਨੇ ਜੇਲ 'ਚ ਕੀਤੀ ਖੁਦਕੁਸ਼ੀ
NEXT STORY