ਕਾਬੁਲ—ਉੱਤਰੀ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ ਦੇ ਇਕ ਹਮਲਾਵਰ ਨੇ ਅੱਜ ਖੁਦ ਨੂੰ ਬੰਬ ਨਾਲ ਉਡਾ ਲਿਆ। ਇਸ ਘਟਨਾ 'ਚ ਇਕ ਤਾਲਿਬਾਨ ਕਮਾਂਡਰ ਸਮੇਤ 20 ਵਿਅਕਤੀਆਂ ਦੀ ਮੌਤ ਹੋ ਗਈ।
ਦੂਸਰੇ ਪਾਸੇ ਦੱਖਣੀ ਹੇਲਮੰਦ ਸੂਬੇ 'ਚ ਸਰਕਾਰੀ ਬਲਾਂ ਨੇ 54 ਵਿਅਕਤੀਆਂ ਨੂੰ ਤਾਲਿਬਾਨ ਦੀ ਇਕ ਜੇਲ 'ਚੋਂ ਛੁਡਾ ਲਿਆ। ਦੱਖਣੀ ਕੰਧਾਰ ਸੂਬੇ 'ਚ ਤਾਲਿਬਾਨ ਨੇ ਇਕ ਚੌਕੀ 'ਤੇ ਕੱਲ ਰਾਤ ਹਮਲਾ ਕਰ ਕੇ 9 ਪੁਲਸ ਮੁਲਾਜ਼ਮਾਂ ਦੀ ਹੱਤਿਆ ਅਤੇ 7 ਨੂੰ ਜ਼ਖ਼ਮੀ ਕਰ ਦਿੱਤਾ।
ਬੰਦੂਕਧਾਰੀਆਂ ਨੇ ਪੂਰਬੀ ਅਫਗਾਨਿਸਤਾਨ 'ਚ 12 ਮਜ਼ਦੂਰਾਂ ਨੂੰ ਕੀਤਾ ਅਗਵਾ
NEXT STORY