ਕਾਮਪਾਲਾ—ਅਫਰੀਕੀ ਦੇਸ਼ ਯੁਗਾਂਡਾ 'ਚ ਸੋਸ਼ਲ ਮੀਡੀਆ ਵੈੱਬਸਾਈਟ ਦੇ ਇਸਤੇਮਾਲ 'ਤੇ ਟੈਕਸ ਲੱਗਾ ਦਿੱਤਾ ਗਿਆ ਹੈ। ਇਸ ਦੇ ਚੱਲਦੇ ਲੱਖਾਂ ਲੋਕਾਂ ਨੇ ਇੰਟਰਨੈੱਟ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ। ਵਿਰੋਧੀ ਦਲਾਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਫ੍ਰੀ ਸਪੀਚ ਨੂੰ ਰੋਕਣ ਅਤੇ ਅਪਣੀ ਨਿੰਦਾ 'ਤੇ ਲਗਾਮ ਕੱਸਣ ਲਈ ਇਹ ਕਦਮ ਚੁੱਕਿਆ ਹੈ।
ਯੁਗਾਂਡਾ ਸਰਕਾਰ ਨੇ ਫੇਸਬੁੱਕ ਸਮੇਤ 60 ਸੋਸ਼ਲ ਮੀਡੀਆ ਸਾਈਟਸ ਦੇ ਇਸਤੇਮਾਲ 'ਤੇ ਰੋਜ਼ਾਨਾ 100 ਸੈਂਟ ਦਾ ਟੈਕਸ ਲੱਗਇਆ ਹੈ। ਪ੍ਰੈਜੀਡੈਂਟ ਯੋਵੇਰੀ ਮੁਸੇਵੇਨੀ ਨੇ ਗਾਪਿਸ 'ਤੇ ਰੋਕ ਲਗਾਉਣ ਦੀ ਗੱਲ ਕਹਿੰਦੇ ਹੋਏ ਅਜਿਹੇ ਟੈਕਸ ਦਾ ਪ੍ਰਸਤਾਵ ਜੁਲਾਈ 'ਚ ਪੇਸ਼ ਕੀਤਾ ਸੀ। ਇਸ ਟੈਕਸ ਦੇ ਦਾਇਰੇ 'ਚ ਫੇਸਬੁੱਕ, ਵਟਸਐਪ ਅਤੇ ਟਵੀਟਰ ਸਮੇਤ 60 ਸੋਸ਼ਲ ਮੀਡੀਆ ਪਲੇਟਫਾਰਮ ਹਨ। ਇਸ ਦੇ ਚੱਲਦੇ ਕਰੀਬ 25 ਲੱਖ ਲੋਕਾਂ ਨੇ ਇੰਟਰਨੈੱਟ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ।
ਇਕ ਰਿਪੋਰਟ ਮੁਤਾਬਕ ਹੁਣ ਵੀ ਦੇਸ਼ ਦੇ 12 ਲੱਖ ਲੋਕ ਅਜਿਹੇ ਹਨ ਜੋ ਫੀਸ ਅਦਾ ਕਰਕੇ ਵੀ ਸੋਸ਼ਲ ਮੀਡੀਆ ਸਾਈਟਸ ਦੀ ਵਰਤੋਂ ਕਰ ਰਹੇ ਹਨ। ਸਰਕਾਰ ਦੀ ਇਸ ਕਾਰਵਾਈ ਦੇ ਚੱਲਦੇ ਦੇਸ਼ 'ਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਇਹ ਹੀ ਨਹੀਂ ਇਸ ਤਰ੍ਹਾਂ ਦੇ ਬੈਨ ਨੇ ਇਕਾਨਮੀ ਨੂੰ ਵੀ ਕਰਾਰਾ ਝਟਕਾ ਦਿੱਤਾ ਹੈ ਅਤੇ ਕੰਮ ਦੀ ਕਮੀ ਦੇ ਚੱਲਦੇ ਕਈ ਕੰਪਨੀਆਂ ਨੇ ਆਪਣੇ ਸਟਾਫ 'ਚ ਕਮੀ ਵੀ ਕਰ ਦਿੱਤੀ ਹੈ।
ਅਮਰੀਕੀ-ਅਫਗਾਨੀ ਫੌਜੀ ਅੱਡੇ 'ਤੇ ਹਮਲਾ, 23 ਫੌਜੀਆਂ ਦੀ ਮੌਤ
NEXT STORY