ਐਥਨਸ— ਗ੍ਰੀਸ ਦੇ ਦੱਖਣੀ ਪਾਸੇ ਦੇ ਟਾਪੂ ਕ੍ਰੇਟੇ 'ਤੇ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦਾ ਕੇਂਦਰ ਐਥਨਸ ਤੋਂ 316 ਕਿਲੋਮੀਟਰ ਦੱਖਣ ਵਾਲੇ ਵਾਸੇ ਇਰਾਕਲਿਓਨ ਟਾਪੂ ਤੋਂ 20 ਕਿਲੋਮੀਟਰ ਦੂਰ ਤੇ 80 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਇਸ ਦੀ ਜਾਣਕਾਰੀ ਯੂਰਪੀ ਮੇਡੀਟੇਰੀਅਨ ਭੂਚਾਲ ਕੇਂਦਰ ਵਲੋਂ ਦਿੱਤੀ ਗਈ ਹੈ। ਇਸ ਭੂਚਾਲ ਕਾਰਨ ਅਜੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ, ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ।
ਰੋਕ ਦੇ ਬਾਵਜੂਦ ਅਮਰੀਕੀ ਸਰਹੱਦ 'ਤੇ ਪਰਿਵਾਰਾਂ ਨਾਲੋਂ ਵੱਖ ਹੋਏ 911 ਬੱਚੇ
NEXT STORY