ਲੰਡਨ (ਏਜੰਸੀ)- ਧਰਤੀ 'ਤੇ ਇਕ ਪਾਸੇ ਜਿੱਥੇ ਇਲਾਕੇ ਮੀਂਹ, ਹੜ੍ਹ, ਸੋਕੇ ਅਤੇ ਤੂਫਾਨ ਦੀ ਮਾਰ ਝੱਲਦੇ ਹਨ, ਉਥੇ ਹੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਲਾੜ ਵਿਚ ਇਕ ਗ੍ਰਹਿ ਅਜਿਹਾ ਵੀ ਹੈ ਜਿੱਥੇ ਅਸਮਾਨ ਤੋਂ ਲੋਹਾ ਵਰ੍ਹਦਾ ਹੈ। ਦਰਅਸਲ ਖਗੋਲ ਵਿਗਿਆਨੀਆਂ ਨੇ ਇਕ ਅਜਿਹੇ ਗਰਮ ਅਤੇ ਵਿਸ਼ਾਲ ਐਕਸੋਪਲੈਨੇਟ ਦਾ ਪਤਾ ਲਗਾਇਆ ਹੈ, ਜਿਸ ਵਿਚ ਹਰ ਸ਼ਾਮ ਲੋਹੇ ਦੇ ਕਣ ਮੀਂਹ ਵਾਂਗ ਵਰ੍ਹਦੇ ਹਨ। ਐਕਸੋਪਲੈਨੇਟ ਉਹ ਗ੍ਰਹਿ ਹੁੰਦੇ ਹਨ ਜੋ ਸੌਰਮੰਡਲ ਦੇ ਬਾਹਰ ਮੌਜੂਦ ਹੁੰਦੇ ਹਨ। ਇਹ ਗ੍ਰਹਿ ਸੂਰਜ ਦੀ ਥਾਂ ਕਿਸੇ ਹੋਰ ਤਾਰੇ ਦੀ ਪਰਿਕਰਮਾ ਕਰਦੇ ਹਨ। ਇਕ ਰਿਪੋਰਟ ਮੁਤਾਬਕ ਹੁਣ ਤੱਕ ਖਗੋਲ ਵਿਗਿਆਨੀ ਲਗਭਗ 3700 ਤੋਂ ਜ਼ਿਆਦਾ ਐਕਸੋਪਲੈਨੇਟ ਦੀ ਪਛਾਣ ਕਰ ਚੁੱਕੇ ਹਨ, ਜਿਨ੍ਹਾਂ ਵਿਚ 53 ਵਿਚ ਜੀਵਨ ਦੀਆਂ ਸੰਭਾਵਨਾਵਾਂ ਵੀ ਹਨ। ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਖਗੋਲ ਵਿਗਿਆਨੀਆਂ ਦੀ ਇਹ ਖੋਜ ਸੌਰਮੰਡਲ ਦੇ ਬਾਹਰ ਸਥਿਤ ਸਭ ਤੋਂ ਗਰਮ ਗ੍ਰਹਾਂ ਦੀ ਜਲਵਾਯੂ ਦਾ ਅਧਿਐਨ ਕਰਨ ਦੇ ਬਿਹਤਰ ਤਰੀਕੇ ਦੱਸ ਸਕਦੀ ਹੈ।
ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ ਜਿਨੇਵਾ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਡਬਲਿਊ.ਏ.ਐਸ.ਪੀ 76ਬੀ ਨਾਮਕ ਇਸ ਵਿਸ਼ਾਲ ਐਕਸੋਪਲੈਨੇਟ ਦੀ ਧਰਤੀ ਤੋਂ ਦੂਰੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੇ ਸਾਡੇ ਗ੍ਰਹਿ ਤੱਕ ਪ੍ਰਕਾਸ਼ ਵੀ ਪਹੁੰਚਣ ਵਿਚ ਲੱਗਭਗ 640 ਸਾਲ ਦਾ ਸਮਾਂ ਲਵੇਗਾ। ਇਥੇ ਇਕ ਦਿਨ ਵਿਚ ਤਾਪਮਾਨ 2400 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਦੇ ਕਾਰਣ ਲੋਹੇ ਦਾ ਵੀ ਵਾਸ਼ਪੀਕਰਣ ਹੋ ਜਾਂਦਾ ਹੈ। ਇਹ ਅਧਿਐਨ ਜਨਰਲ ਨੇਚਰ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਤੇਜ਼ ਹਵਾਵਾਂ ਦੇ ਝੋਕੇ ਲੋਹੇ ਦੀ ਭਾਫ ਨੂੰ ਰਾਤ ਵਿਚ ਠੰਡਾ ਕਰ ਦਿੰਦੇ ਹਨ ਅਤੇ ਬਾਅਦ ਵਿਚ ਇਹੀ ਭਾਫ ਸੰਘਨਿਤ ਹੋ ਕੇ ਵਰ੍ਹਦੀ ਹੈ।
ਜਿਨੇਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਇਸ ਅਧਿਐਨ ਦੇ ਸਹਿ-ਲੇਖਕ ਡੇਵਿਡ ਏਹਰੇਨਰਿਚ ਨੇ ਕਿਹਾ ਕਿ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਗ੍ਰਹਿ ਹਰ ਦਿਨ ਸ਼ਾਮ ਨੂੰ ਬਰਸਾਤੀ ਹੋ ਜਾਂਦਾ ਹੈ, ਪਰ ਇਥੇ ਸਿਰਫ ਲੋਹੇ ਦਾ ਮੀਂਹ ਪੈਂਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਹ ਘਟਨਾ ਇਹ ਦੱਸਦੀ ਹੈ ਕਿ ਇਥੇ ਦਿਨ ਵਿਚ ਕਿਹੋ ਜਿਹਾ ਤਾਪਮਾਨ ਕਿੰਨਾ ਗਰਮ ਰਹਿੰਦਾ ਹੋਵੇਗਾ, ਉਥੇ ਹੀ ਇਥੋਂ ਦੀਆਂ ਰਾਤਾਂ ਠੰਡੀਆਂ ਹੁੰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਧਰਤੀ ਦੇ ਚੰਦਰਮਾ ਵਾਂਗ ਹੀ ਡਬਲਿਊ.ਏ.ਐਸ.ਪੀ.-76ਬੀ ਵੀ ਜਵਾਰਬੰਧਨ (ਟੇਡਲੀ ਲਾਕ) ਹੈ, ਜਿਸ ਦਾ ਅਰਥ ਹੈ ਕਿ ਆਪਣੀ ਧੁਰੀ ਦੇ ਚਾਰੋ ਪਾਸੇ ਘੁੰਮਣ ਵਿਚ ਉਨਾ ਹੀ ਸਮਾਂ ਲੱਗਦਾ ਹੈ ਜਿੰਨਾ ਕਿ ਤਾਰੇ ਦੇ ਚਾਰੋ ਪਾਸੇ ਚੱਕਰ ਲਗਾਉਣ ਵਿਚ ਲੱਗਦਾ ਹੈ।
ਅਧਿਐਨ ਵਿਚ ਦੱਸਿਆ ਗਿਆ ਹੈ ਕਿ ਸੂਰਜ ਤੋਂ ਧਰਤੀ ਤੱਕ ਪਹੁੰਚਣ ਵਾਲੀਆਂ ਕਿਰਣਾਂ ਦੇ ਮੁਕਾਬਲੇ ਇਸ ਗ੍ਰਹਿ ਨੂੰ ਆਪਣੇ ਤਾਰੇ ਤੋਂ ਹਜ਼ਾਰ ਗੁਣਾ ਜ਼ਿਆਦਾ ਕਿਰਣਾਂ ਦੀ ਮਾਰ ਝੱਲਣੀ ਪੈਂਦੀ ਹੈ। ਇਹ ਗ੍ਰਹਿ ਆਪਣੇ ਤਾਰੇ ਦੇ ਇੰਨਾ ਨੇੜੇ ਹੈ ਕਿ ਇਸ ਨੂੰ ਇਕ ਚੱਕਰ ਪੂਰਾ ਕਰਨ ਵਿਚ ਸਿਰਫ 43 ਘੰਟੇ ਲੱਗਦੇ ਹਨ। ਵਿਗਿਆਨੀਆਂ ਮੁਤਾਬਕ ਇਸ ਦੀ ਸਤ੍ਹਾ ਇੰਨੀ ਗਰਮ ਹੋ ਸਕਦੀ ਹੈ ਕਿ ਅਣੁ ਪ੍ਰਮਾਣੂੰ ਵਿਚ ਖੁਦ-ਬ-ਖੁਦ ਵੱਖ ਹੋ ਜਾਂਦੇ ਹਨ ਅਤੇ ਲੋਹੇ ਵਰਗੀ ਧਾਤੂ ਵਾਯੂਮੰਡਲ ਵਿਚ ਭਾਫ ਬਣ ਜਾਂਦੀ ਹੈ।
ਵਿਗਿਆਨੀਆਂ ਨੇ ਕਿਹਾ ਕਿ ਇਸ ਗ੍ਰਹਿ 'ਤੇ ਦਿਨ-ਰਾਤ ਦੀ ਆਪਣੀ ਇਕ ਵੱਖਰੀ ਕੈਮਿਸਟਰੀ ਹੈ। ਇਥੇ ਦਿਨ ਅਤੇ ਰਾਤ ਦਰਮਿਆਨ ਦੇ ਜ਼ਿਆਦਾਤਰ ਫਰਕ ਕਾਰਣ ਜ਼ਿਾਦਾਤਰ ਗਰਮ ਹਵਾਵਾਂ ਚੱਲਦੀਆਂ ਹਨ, ਜਿਸ ਤੋਂ ਤਾਪਮਾਨ ਲਗਭਗ 1500 ਡਿਗਰੀ ਸੈਲਸੀਅਸ ਤੱਕ ਘੱਟ ਹੋ ਜਾਂਦਾ ਹੈ। ਵਿਗਿਆਨੀਆਂ ਨੇ ਅਧਿਐਨ ਵਿਚ ਪਹਿਲੀ ਵਾਰ ਰਾਸਾਇਣਕ ਰੂਪਾਂਤਰਾਂ ਨੂੰ ਸੂਚੀਬੱਧ ਕਰਦੇ ਹੋਏ ਕਿਹਾ ਕਿ ਇਸ ਗ੍ਰਹਿ ਦੀ ਇਕ ਖਾਸੀਅਤ ਇਹ ਹੈ ਕਿ ਇਥੇ ਸਵੇਰ ਦੇ ਸਮੇਂ ਰਾਤ ਵਿਚ ਹੋਈ ਲੋਹੇ ਦੀ ਵਰਖਾ ਦੇ ਸਬੂਤ ਦਿਖਾਈ ਹੀ ਨਹੀਂ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਵੱਡੀ ਪਹੇਲੀ ਤੋਂ ਘੱਟ ਨਹੀਂ ਹੈ।
ਖਗੋਲ ਵਿਗਿਆਨੀਆਂ ਨੇ ਚਿਲੀ ਦੇ ਅਟਾਕਾਮਾ ਰੇਗਿਸਤਾਨ ਵਿਚ ਯੂਰਪੀ ਦੱਖਣੀ ਵੇਧਸ਼ਾਲਾ (ਈ.ਐਸ.ਓ.) ਦੇ ਉੱਚ ਰੈਜ਼ੋਲਿਊਸ਼ਨ ਸਪੇਕਟ੍ਰੋਗ੍ਰਾਫ, ਈ.ਐਸ.ਪੀ.ਆਰ.ਈ.ਐਸ.ਐਸ.ਓ. ਦੀ ਵਰਤੋਂ ਕਰਦੇ ਹੋਏ ਇਹ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਕੀਤੀ ਹੈ। ਸਪੇਨ ਦੇ ਸੈਂਟਰ ਫਾਰ ਐਸਟ੍ਰੋਬਾਇਓਲਾਜੀ ਨਾਲ ਇਸ ਅਧਿਐਨ ਦੀ ਇਕ ਹੋਰ ਸਹਿ-ਲੇਖਕ ਮਾਰੀਆ ਰੋਜ਼ਾ ਜੈਪੇਟੇਰੋ ਓਸੋਰੀਓ ਨੇ ਕਿਹਾ ਕਿ ਖੋਜ ਤੋਂ ਪਤਾ ਲੱਗਾ ਹੈ ਕਿ ਡਬਲਿਊ.ਏ.ਐਸ.ਪੀ.-76 ਬੀ ਦੇ ਵਾਤਾਵਰਣ ਵਿਚ ਲੌਹ ਭਾਫ ਕਾਫੀ ਮਾਤਰਾ ਵਿਚ ਮੌਜੂਦ ਹੈ।
ਇਸ ਤੋਂ ਪਹਿਲਾਂ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਾਡੇ ਸੋਲਰ ਸਿਸਟਮ ਵਿਚ ਸ਼ਾਮਲ ਦੋ ਪਲੈਨੇਟਸ ਨੈਪਚਿਊਨ ਅਤੇ ਯੂਰੇਨਸ ਵਿਚ ਹੀਰਿਆਂ ਦਾ ਮੀਂਹ ਪੈਂਦਾ ਹੈ। ਵਿਗਿਆਨੀਆਂ ਦਾ ਅੰਦਾਜ਼ਾ ਸੀ ਕਿ ਇਨ੍ਹਾਂ ਗ੍ਰਹਾਂ ਦੇ ਅੰਦਰੂਨੀ ਹਿੱਸਿਆਂ ਵਿਚ ਐਟਮਾਸਫਿਯਰਿਕ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਹਾਈਡ੍ਰੋਜਨ ਅਤੇ ਕਾਰਬਨ ਦੇ ਬਾਂਡ ਟੁੱਟ ਜਾਂਦੇ ਹਨ। ਇਸੇ ਵਜ੍ਹਾ ਨਾਲ ਇਥੇ ਹੀਰਿਆਂ ਦਾ ਮੀਂਹ ਪੈਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਹੀਰੇ ਹੌਲੀ-ਹੌਲੀ ਇਨ੍ਹਾਂ ਪਲੈਨੇਟਸ ਦੀ ਬਰਫੀਲੀ ਸਤ੍ਹਾ ਵਿਚ ਜਮਾਂ ਹੋ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਦੋਹਾਂ ਗ੍ਰਹਾਂ ਦੀ ਸੰਰਚਨਾ ਧਰਤੀ ਤੋਂ ਕਾਫੀ ਵੱਖ ਹੈ। ਇਨ੍ਹਾਂ ਗ੍ਰਹਾਂ 'ਤੇ ਹਾਈਡ੍ਰੋਜਨ ਅਤੇ ਹੀਲੀਅਮ ਵਰਗੀਆਂ ਗੈਸਾਂ ਦਾ ਦਬਦਬਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਪਲੈਨੇਟਸ ਦੇ ਅੰਦਰੂਨੀ ਹਿੱਸੇ ਯਾਨੀ ਸਤ੍ਹਾ ਤੋਂ ਲਗਭਗ 6200 ਮੀਲ ਅੰਦਰ ਵਧੇਰੇ ਦਬਾਅ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾਂ ਗ੍ਰਹਾਂ 'ਤੇ ਹੀਰਿਆਂ ਦਾ ਮੀਂਹ ਪੈਂਦਾ ਹੈ।
ਕੋਰੋਨਾ ਨਾਲ ਲਡ਼ਾਈ ਲਈ ਤਿਆਰ ਕੈਨੇਡਾ, ਰਿਟਾਇਰ ਡਾਕਟਰ ਸੰਭਾਲਣਗੇ ਮੋਰਚਾ
NEXT STORY