ਸਿਓਲ (ਵਾਰਤਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੀ ਰਾਜਧਾਨੀ ਪਯੋਂਗਯਾਂਗ 'ਚ ਦੋਹਾਂ ਕੋਰੀਆਈ ਦੇਸ਼ਾਂ ਦਰਮਿਆਨ ਹੋਏ ਪਰਮਾਣੂ ਹਥਿਆਰਾਂ ਦੇ ਖਾਤਮੇ ਨੂੰ ਲੈ ਕੇ ਸਮਝੌਤੇ ਦਾ ਸਵਾਗਤ ਕੀਤਾ। ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵਿਚਾਲੇ ਹੋਏ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ, ''ਕਿਮ ਜੋਂਗ ਉਨ ਪਰਮਾਣੂ ਨਿਰੀਖਣ ਲਈ ਆਗਿਆ ਦੇਣ, ਕੌਮਾਂਤਰੀ ਮਾਹਰਾਂ ਦੀ ਮੌਜੂਦਗੀ 'ਚ ਪਰੀਖਣ ਸਥਲਾਂ ਨੂੰ ਸਥਾਈ ਰੂਪ ਨਾਲ ਨਸ਼ਟ ਕਰਨ ਲਈ ਸਹਿਮਤ ਹੋ ਗਏ ਹਨ।''
ਕਿਮ ਅਤੇ ਮੂਨ ਵਿਚਾਲੇ ਕੋਰੀਆਈ ਯੁੱਧ ਵਿਚ ਮਾਰੇ ਗਏ ਅਮਰੀਕੀ ਫੌਜੀਆਂ ਦੇ ਅਵਸ਼ੇਸ਼ਾਂ ਦੀ ਦੇਸ਼ ਵਾਪਸੀ 'ਤੇ ਵੀ ਚਰਚਾ ਹੋਈ। ਟਰੰਪ ਨੇ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ, ''ਕੋਰੀਆਈ ਯੁੱਧ 'ਚ ਸ਼ਹੀਦ ਹੋਏ ਅਮਰੀਕੀ ਫੌਜੀਆਂ ਦੇ ਅਵਸ਼ੇਸ਼ਾਂ ਦੀ ਦੇਸ਼ ਵਾਪਸੀ ਜਾਰੀ ਰਹੇਗੀ। ਉੱਤਰੀ ਕੋਰੀਆ ਅਤੇ ਦੱੱਖਣੀ ਕੋਰੀਆ 2032 ਵਿਚ ਆਯੋਜਿਤ ਹੋਣ ਵਾਲ ਓਲੰਪਿਕ ਖੇਡਾਂ ਦਾ ਸਾਂਝਾ ਆਯੋਜਨ ਕਰਨ ਲਈ ਸੰਯੁਕਤ ਰੂਪ ਨਾਲ ਬੇਨਤੀ ਕਰਨਗੇ। ਇਹ ਕਾਫੀ ਉਤਸ਼ਾਹ ਵਾਲੀ ਗੱਲ ਹੈ।
WHO ਦੀ ਹੈਰਾਨੀ ਕਰਦੀ ਰਿਪੋਰਟ, 1 ਕਰੋੜ ਲੋਕ ਹਨ ਟੀਬੀ ਨਾਲ ਪੀੜਤ
NEXT STORY