ਟੋਕੀਓ (ਸਪੁਤਨਿਕ): ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 47 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧ ਕੇ 5,544 ਹੋ ਗਈ ਹੈ। ਰਾਜਧਾਨੀ ਵਿਚ ਬੀਤੀ ਪੰਜ ਮਈ ਤੋਂ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬਾਈ ਗਵਰਨਰ ਯੂਰਿਕੋ ਕੋਈਕੇ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਯੂਰਿਕੋ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚ 18 ਦਾ ਨਾਈਟ ਕਲੱਬਾਂ ਵਿਚ ਜਾਣ ਦਾ ਇਤਿਹਾਸ ਰਿਹਾ ਹੈ। ਸਥਾਨਕ ਅਧਿਕਾਰੀਆਂ ਨੇ ਨਾਈਟ ਕਲੱਬਾਂ ਤੇ ਅਜਿਹੇ ਹੋਰ ਮਨੋਰੰਜਕ ਸਥਾਨਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਲਗਾਤਾਰ ਕੋਰੋਨਾ ਜਾਂਚ ਕਰਵਾਉਣ ਲਈ ਕਿਹਾ ਹੈ। ਮਈ ਦੇ ਦੂਜੇ ਹਫਤੇ ਤੋਂ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਤੋਂ ਬਾਅਦ ਜੂਨ ਦੀ ਸ਼ੁਰੂਆਤ ਵਿਚ ਫਿਰ ਮਾਮਲਿਆਂ ਵਿਚ ਵਾਧਾ ਸ਼ੁਰੂ ਹੋ ਗਿਆ ਹੈ। ਮਈ ਵਿਚ ਦੈਨਿਕ ਔਸਤ ਘੱਟਕੇ 10 ਤੋਂ ਵੀ ਘੱਟ ਹੋ ਗਈ ਸੀ ਉਥੇ ਹੀ ਹੁਣ ਇਸ ਵਿਚ ਵਾਧਾ ਹੋ ਰਿਹਾ ਹੈ। ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 24 ਨਵੇਂ ਮਾਮਲੇ ਸਾਹਮਣੇ ਆਏ ਸਨ। ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਟਿਡਾਂ ਦੀ ਗਿਣਤੀ ਵਧਕੇ 18,220 ਹੋ ਗਈ ਹੈ ਤੇ ਹੁਣ ਤੱਕ 927 ਲੋਕਾਂ ਦੀ ਮੌਤ ਹੋਈ ਹੈ ਜਦਕਿ 15,458 ਲੋਕ ਸਿਹਤਮੰਦ ਵੀ ਹੋਏ ਹਨ।
ਨੇਪਾਲ 'ਚ ਜ਼ਮੀਨ ਖਿਸਕਣ ਕਾਰਣ 8 ਹਲਾਕ, ਇਕ ਲਾਪਤਾ
NEXT STORY