ਲਾਹੌਰ— ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਦਾ ਸਾਹਮਣਾ ਕਰਨ ਲਈ ਇਸ ਸ਼ੁੱਕਰਵਾਰ ਨੂੰ ਪਾਕਿਸਤਾਨ ਪਰਤ ਸਕਦੇ ਹਨ । ਕੁਝ ਦਿਨਾਂ ਤੋਂ ਉਹ ਆਪਣੀ ਬੀਮਾਰ ਪਤਨੀ ਕੋਲ ਲੰਡਨ ਵਿਚ ਹਨ, ਜਿਨ੍ਹਾਂ ਦੀ ਗਲੇ ਦੇ ਕੈਂਸਰ ਦੇ ਇਲਾਜ਼ ਦੇ ਸਿਲਸਿਲੇ ਵਿਚ ਸਰਜਰੀ ਹੋਈ ਹੈ । ਪਨਾਮਾ ਪੇਪਰ ਮਾਮਲੇ ਵਿਚ 28 ਜੁਲਾਈ ਨੂੰ ਪਾਕਿਸਤਾਨ ਦੀ ਸਿਖਰ ਅਦਾਲਤ ਨੇ ਉਨ੍ਹਾਂ ਨੂੰ ਅਯੋਗ ਐਲਾਨ ਕਰ ਦਿੱਤਾ ਸੀ । ਉਨ੍ਹਾਂ ਦੀ ਪਤਨੀ ਕੁਲਸੁਮ ਲਾਹੌਰ ਦੀ ਐਨ. ਏ-120 ਸੀਟ ਤੋਂ ਚੋਣ ਲੜ ਰਹੀ ਹੈ, ਜੋ ਉਨ੍ਹਾਂ ਦੇ (ਨਵਾਜ਼ ਦੇ) ਅਯੋਗ ਐਲਾਨ ਕੀਤੇ ਜਾਣ ਤੋਂ ਬਾਅਦ ਖਾਲ੍ਹੀ ਹੋਈ ਹੈ । ਪਿਛਲੇ ਹਫ਼ਤੇ ਸ਼ਰੀਫ ਆਪਣੀ ਪਤਨੀ ਨੂੰ ਮਿਲਣ ਲੰਡਨ ਗਏ ਸਨ, ਜਿਨ੍ਹਾਂ ਦੀ ਲਿੰਫੋਮਾ (ਗਲੇ ਦੇ ਕੈਂਸਰ) ਦੀ ਸਫਲ ਸਰਜਰੀ ਹੋਈ ਹੈ । ਪਾਕਿਸਤਾਨ ਮੁਸਲਮਾਨ ਲੀਗ (ਨਵਾਜ਼) ਦੇ ਰਾਜਨੀਤਕ ਸਕੱਤਰ ਸੈਨੇਟਰ ਆਸਿਫ ਕਿਰਮਾਨੀ ਨੇ ਦੱਸਿਆ ਕਿ ਸ਼ਰੀਫ (67) 8 ਸਤੰਬਰ ਨੂੰ ਲੰਡਨ ਤੋਂ ਪਾਕਿਸਤਾਨ ਪਰਤ ਸਕਦੇ ਹੈ । ਕਿਰਮਾਨੀ ਨੇ ਕਿਹਾ, ''ਉਹ ਵਾਪਸੀ ਉੱਤੇ, ਨਾ ਕੇਵਲ ਜਵਾਬਦੇਹੀ ਅਦਾਲਤ ਵਿਚ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਦਾ ਸਾਹਮਣਾ ਕਰਨਗੇ, ਸਗੋਂ ਖੈਬਰ ਪਖਤੂਨਖਵਾ ਸੂਬੇ ਤੋਂ ਆਪਣੇ ਜਨ-ਸੰਪਰਕ ਅਭਿਆਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕਰਨਗੇ ।'' ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਰੀਫ ਦੇ ਦੇਸ਼ ਵਾਪਸ ਨਾ ਪਰਤਣ ਦੀਆਂ ਅਫਵਾਹਾਂ ਵਿਚ ਉਨ੍ਹਾਂ ਦੀ ਵਾਪਸੀ ਦੀ ਇਹ ਖਬਰ ਆਈ ਹੈ । ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ. ਬੀ. ਏ.) ਨਵਾਜ਼ ਅਤੇ ਉਨ੍ਹਾਂ ਦੇ ਬੱਚਿਆਂ ਹਸਨ, ਹੁਸੈਨ ਅਤੇ ਮਰੀਅਮ, ਜੁਆਈ ਕਪਤਾਨ (ਸੇਵਾਮੁਕਤ) ਸਫਦਰ ਅਤੇ ਵਿੱਤ ਮੰਤਰੀ ਮੁਹੰਮਦ ਇਸ਼ਾਕ ਡਾਰ ਖਿਲਾਫ ਵੀਰਵਾਰ ਨੂੰ ਜਵਾਬਦੇਹੀ ਅਦਾਲਤ ਵਿਚ ਚਾਰ ਮਾਮਲੇ ਦਰਜ ਕਰਨ ਵਾਲਾ ਹੈ । ਸ਼ਰੀਫ ਦੇ ਪਰਿਵਾਰ ਦੇ ਮੈਬਰਾਂ ਦੀਆਂ ਵਿਦੇਸ਼ਾਂ ਵਿਚ ਜਾਇਦਾਦਾਂ ਦੀ ਜਾਂਚ ਦੇ ਸੰਬੰਧ ਵਿਚ ਇਹ ਮਾਮਲੇ ਦਰਜ ਕੀਤੇ ਜਾ ਰਹੇ ਹਨ । ਐਨ. ਏ. ਬੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਚਾਰ ਮਾਮਲੇ ਲੰਡਨ ਵਿਚ ਐਵਨਫੀਲਡ ਜਾਇਦਾਦਾਂ, ਅਜੀਜ ਸਟੀਲ ਮਿਲਸ , ਹਿੱਲ ਮੇਟਰ ਕੰਪਨੀ ਅਤੇ ਸ਼ਰੀਫ ਦੇ ਪਰਿਵਾਰ ਦੀਆਂ ਹੋਰ ਕੰਪਨੀਆਂ ਦੇ ਸਬੰਧ ਵਿਚ ਦਰਜ ਕੀਤੇ ਜਾਣਗੇ । ਪੀ. ਐਮ. ਐਲ.-ਐਨ ਨੇ ਦੱਸਿਆ ਕਿ ਸ਼ਰੀਫ ਏਬਟਾਬਾਦ ਵਿਚ 10 ਸਤੰਬਰ ਨੂੰ ਇਕ ਰੈਲੀ ਕਰ ਆਪਣੇ ਜਨ-ਸੰਪਰਕ ਅਭਿਆਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ।
ਇੰਗਲੈਂਡ ਦੀ ਰਾਣੀ ਦੀਆਂ ਟੌਪਲੈੱਸ ਤਸਵੀਰਾਂ ਛਾਪਣ ਵਾਲੀ ਮੈਗਜ਼ੀਨ 'ਤੇ ਲੱਗਾ 1,000,00 ਯੂਰੋ ਜ਼ੁਰਮਾਨਾ
NEXT STORY