ਓਟਾਵਾ,(ਏਜੰਸੀ)— ਕੈਨੇਡਾ ਦੇ ਸ਼ਹਿਰ ਓਟਾਵਾ 'ਚ ਇਕ ਡਬਲ ਡੈਕਰ ਬੱਸ ਵੈੱਸਟਬੋਰੋ ਬੱਸ ਅੱਡੇ 'ਚ ਬੈਠੀਆਂ ਸਵਾਰੀਆਂ 'ਤੇ ਚੜ੍ਹ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 23 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ ਪਹਿਲਾਂ ਇਕ ਡਬਲ ਡੈਕਰ ਬੱਸ ਪਾਰਗਮਨ ਸ਼ੈਲਟਰ (ਬੱਸ ਅੱਡੇ) 'ਚ ਬੈਠੀਆਂ ਸਵਾਰੀਆਂ 'ਤੇ ਚੜ੍ਹ ਗਈ ਅਤੇ ਕਈਆਂ ਨੂੰ ਦਰੜ ਦਿੱਤਾ। ਪੁਲਸ ਮੁਖੀ ਚਾਰਲਸ ਬੋਡੈਰਲਿਊ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਪਰ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਮੇਅਰ ਜਿਮ ਵਾਟਸਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚੋਂ ਦੋ ਬੱਸ 'ਚ ਸਵਾਰ ਸਨ ਅਤੇ ਇਕ ਅੱਡੇ 'ਚ ਬੈਠਾ ਸੀ। ਓਟਾਵਾ ਹਸਪਤਾਲ ਦੇ ਟ੍ਰਾਮਾ ਕੇਂਦਰ ਨੇ ਦੱਸਿਆ ਕਿ 9 ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਹਾਦਸੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਵਾਲੀ ਥਾਂ 'ਤੇ ਐਮਰਜੈਂਸੀ ਅਧਿਕਾਰੀ ਲੋਕਾਂ ਦੀ ਮਦਦ ਕਰ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਬਰਫ ਨਾਲ ਭਰੀ ਸੜਕ 'ਤੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਹੋਵੇ ਤੇ ਇਹ ਹਾਦਸਾ ਵਾਪਰਿਆ ਹੋਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ।
ਚਸ਼ਮਦੀਦਾਂ ਨੇ ਬਿਆਨ ਕੀਤਾ ਦਰਦਨਾਕ ਪਲ—
ਬਹੁਤ ਸਾਰੇ ਲੋਕਾਂ ਨੇ ਇਸ ਭਿਆਨਕ ਹਾਦਸੇ ਨੂੰ ਵਾਪਰਦਿਆਂ ਦੇਖਿਆ। ਐਂਡਰੀਓ ਬੋਰਲੇ ਨਾਂ ਦੇ ਚਸ਼ਮਦੀਦ ਨੇ ਦੱਸਿਆ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ 2-3 ਵਿਅਕਤੀ ਹਵਾ 'ਚ ਉਲਟਬਾਜ਼ੀ ਖਾਂਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਗਈ। ਹਰ ਪਾਸੇ ਚੀਕਾਂ ਸੁਣਾਈ ਦੇ ਰਹੀਆਂ ਸਨ ਅਤੇ ਲੋਕ ਰੋ ਰਹੇ ਸਨ।
ਪਾਕਿ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਪਹਿਲਾ ਸਿੱਖ ਪੀ.ਆਰ.ਓ.
NEXT STORY