ਮਾਸਕੋ- ਚੀਨ ਦਾ ਵੀਡੀਓ ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਐਪ ਟਿਕਟਾਕ ਕੁਝ ਦਿਨਾਂ ਵਿਚ ਹਾਂਗਕਾਂਗ ਦੇ ਬਾਜ਼ਾਰ ਤੋਂ ਬਾਹਰ ਹੋ ਜਾਵੇਗਾ। ਨਿਊਜ਼ ਏਜੰਸੀ ਨੇ ਟਿਕਟਾਕ ਦੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਹਾਲ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਅਸੀਂ ਹਾਂਗਕਾਂਗ ਵਿਚ ਟਿਕਟਾਕ ਐਪ ਦਾ ਸੰਚਾਲਨ ਰੋਕਣ ਦਾ ਫੈਸਲਾ ਕੀਤਾ ਹੈ। ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਅਸਲ ਵਿਚ ਇਹ ਚੀਨੀ ਸਰਕਾਰ ਦੀ ਰਾਸ਼ਟਰੀ ਸਕਿਓਰਟੀ ਲਾਅ ਕਾਰਨ ਹੋ ਰਿਹਾ ਹੈ, ਜਿਸ ਨੂੰ ਪਿਛਲੇ ਹਫਤੇ ਹੀ ਹਾਂਗਕਾਂਗ ਵਿਚ ਲਾਗੂ ਕੀਤਾ ਗਿਆ ਹੈ। ਇਸ ਤਹਿਤ ਸਾਰੀਆਂ ਟੈੱਕ ਕੰਪਨੀਆਂ ਨੂੰ ਹਾਂਗਕਾਂਗ ਦੇ ਯੂਜ਼ਰਜ਼ ਦਾ ਡਾਟਾ ਚੀਨੀ ਸਰਕਾਰ ਨਾਲ ਸਾਂਝਾ ਕਰਨਾ ਪਵੇਗਾ। ਇਸ ਦੇ ਨਾਲ ਹੀ ਸਰਕਾਰੀ ਸੈਂਸਰਸ਼ਿਪ ਦੇ ਕਾਨੂੰਨਾਂ ਨੂੰ ਝੱਲਣਾ ਪਵੇਗਾ।
ਚੀਨ ਸਰਕਾਰ ਦੇ ਇਸ ਫੈਸਲੇ ਕਾਰਨ ਕਈ ਟੈੱਕ ਕੰਪਨੀਆਂ ਹਾਂਗਕਾਂਗ ਦੇ ਬਾਜ਼ਾਰ ਵਿਚੋਂ ਬਾਹਰ ਨਿਕਲ ਗਈਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਟਿਕਟਾਕ, ਯੂਸੀ ਬਰਾਊਜ਼ਰ ਸਣੇ 59 ਚੀਨੀ ਐਪ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਕਿ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਨੁਕਸਾਨਦਾਇਕ ਹਨ।
ਫਰਾਂਸ 'ਚ ਪਹਿਲੇ ਸਿੱਖ ਡਿਪਟੀ ਮੇਅਰ ਬਣੇ ਰਣਜੀਤ ਸਿੰਘ
NEXT STORY