ਨਿਊਯਾਰਕ— ਟਾਇਮ ਮੈਗਜੀਨ ਨੇ ਇਸ ਸਾਲ ਦੇ 'ਟਾਈਮ ਪਰਸਨ ਆਫ ਦਿ ਈਅਰ' ਦਾ ਐਲਾਨ ਕਰ ਦਿੱਤਾ ਹੈ। ਇਸ 'ਚ ਸੋਸ਼ਲ ਮੀਡੀਆ 'ਤੇ ਚਲਾਏ ਗਏ ਹੈਸ਼ ਟੈਗ ਮੀ ਟੂ 'ਸਾਇਲੈਂਸ ਬ੍ਰੇਕਰ' ਮੁਹਿੰਮ ਨੂੰ ਥਾਂ ਦਿੱਤੀ ਗਈ ਹੈ, ਜਿਸ 'ਚ ਹਾਲੀਵੁੱਡ ਤੇ ਹੋਰ ਕਈ ਵੱਖ-ਵੱਖ ਇੰਡਸਟਰੀ ਦੀਆਂ ਔਰਤਾਂ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਖਿਲਾਫ ਆਵਾਜ ਚੁੱਕੀ ਸੀ। ਇਸ ਮੈਗਜੀਨ ਨੇ ਆਪਣੇ ਕਵਰ ਪੇਜ 'ਤੇ ਕਿਸੇ ਇਕ ਸ਼ਖਸੀਅਤ ਨੂੰ ਥਾਂ ਦੇਣ ਦੀ ਬਜਾਏ ਵੱਖ-ਵੱਖ ਇੰਡਸਟਰੀ ਦੀਆਂ ਔਰਤਾਂ ਨੂੰ ਚੁੱਣਿਆ ਹੈ।
ਟਾਇਮ ਮੈਗਜੀਨ 2017 ਨੇ ਆਪਣੇ ਕਵਰ ਪੇਜ 'ਤੇ ਹਾਲੀਵੁੱਡ ਅਦਾਕਾਰਾ ਐਸ਼ਲੇ ਜੂਡ, ਸਿੰਗਰ ਟੇਲਰ ਸਵਿਫਟ, ਉਬਰ ਦੀ ਸਾਬਕਾ ਸਾਫਟਵੇਅਰ ਇੰਜੀਨੀਅਰ ਸੁਜਨ ਫਾਉਲਰ, ਕੈਲੇਫੋਰਨੀਆ ਦੀ ਲਾਬਿਸਟ ਐਡਾਨਾ ਇਵੁ ਤੇ ਸਟ੍ਰਾਬੇਰੀ ਪਿਕਰ ਇਜ਼ਾਬੇਲ ਪਾਸਕਾਉਲ ਨੂੰ ਥਾਂ ਦਿੱਤੀ ਹੈ। ਹਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਹਾਰਵੀ ਵਾਇੰਸਟਾਇਨ ਨੇ ਸਭ ਤੋਂ ਪਹਿਲਾਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਖਿਲਾਫ ਕੈਂਪਨ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਮਰੀਕੀ ਅਦਾਕਾਰਾ ਐਲਿਸਾ ਮਿਲਾਨੋ ਨੇ ਇਸ ਦੇ ਖਿਲਾਫ ਹੈਸ਼ ਟੈਗ ਮੀ ਟੂ ਦੇ ਜ਼ਰੀਏ ਕੈਂਪੇਨ ਚਲਾਇਆ ਸੀ। ਜਿਸ ਨੂੰ ਦੁਨੀਆ ਦੀ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਨੂੰ ਲੈ ਕੇ ਜ਼ਿਕਰ ਕੀਤਾ ਸੀ। ਟਾਇਮ ਪਰਸਨ ਆਫ ਦਿ ਈਅਰ ਇਸ ਵਾਰ ਥੋੜਾ ਹੈਰਾਨ ਕਰਨ ਵਾਲਾ ਇਸ ਹੈ ਕਿਉਂਕਿ ਇਸ ਲਿਸਟ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਰਨਰ ਅਪ ਰਹੇ ਪਰ ਉਨ੍ਹਾਂ ਨੂੰ ਥਾਂ ਨਹੀਂ ਮਿਲ ਸਕੀ।
ਦੁਨੀਆ ਲਈ ਸਿਰ-ਦਰਦ ਬਣਦੇ ਜਾ ਰਹੇ ਹਨ ਟਰੰਪ ਦੇ ਇਹ ਫੈਸਲੇ
NEXT STORY