ਬੈਂਕਾਕ- ਸਮੁੰਦਰ ਕਿਨਾਰੇ ਰੋਮਾਂਸ ਕਰਨਾ ਹਰ ਕਪਲ ਦਾ ਸੁਪਨਾ ਹੁੰਦਾ ਹੈ। ਅਕਸਰ ਕਪਲਸ ਦੇ ਰੋਮੈਂਟਿਕ ਪਲਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅਜੀਬ ਉਸ ਵੇਲੇ ਹੋ ਜਾਂਦਾ ਹੈ ਜਦੋਂ ਕਪਲ ਪਬਲਿਕ ਵਿਚ ਰੋਮਾਂਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਥਾਈਲੈਂਡ ਦੇ ਮਸ਼ਹੂਰ ਤੇ ਖੂਬਸੂਰਤ ਬੀਚ 'ਤੇ।
ਬੈਂਕਾਕ ਦੇ ਪਟਾਇਆ ਬੀਚ 'ਤੇ ਖੁੱਲ੍ਹੇਆਮ ਸੈਕਸ ਕਰਦੇ ਹੋਏ ਪੁਲਸ ਨੇ ਇਕ ਕਪਲ ਨੂੰ ਗ੍ਰਿਫਤਾਰ ਕੀਤਾ ਹੈ। ਬੈਂਕਾਕ ਪੋਸਟ ਦੀ ਖਬਰ ਮੁਤਾਬਕ ਟੂਰਿਸਟ ਪੁਲਸ ਨੇ 26 ਸਾਲਾ ਰੋਮਨ ਗ੍ਰਿਗੋਰੇਂਕੋ ਤੇ 19 ਸਾਲਾ ਦੀ ਉਹਨਾਂ ਦੀ ਪਾਰਟਨਰ ਡਰੀਆ ਵਿਨੋਗ੍ਰਾਦੋਵਾ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਰੂਸ ਦੇ ਰਹਿਣ ਵਾਲੇ ਹਨ ਤੇ ਥਾਈਲੈਂਡ ਵਿਚ ਛੁੱਟੀਆਂ ਮਨਾ ਰਹੇ ਸਨ।
ਸਿਖਰ ਦੁਪਹਿਰੇ ਕੀਤੀਆਂ ਸਾਰੀਆਂ ਹੱਦਾਂ ਪਾਰ
ਪੁਲਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਦਿਨੇ ਕਰੀਬ 3.30 ਵਜੇ ਕਪਲ ਬੀਚ 'ਤੇ ਸੈਕਸ ਕਰ ਰਿਹਾ ਸੀ। ਪੁਲਸ ਕਪਲ ਨੂੰ ਗ੍ਰਿਫਤਾਰ ਕਰਕੇ ਪਟਾਇਆ ਪੁਲਸ ਸਟੇਸ਼ਨ ਲੈ ਗਈ। ਇਸ ਦੌਰਾਨ ਕਪਲ 'ਤੇ ਪਬਲਿਕ ਵਿਚ ਸੈਕਸ ਕਰਨ 'ਤੇ ਜੁਰਮਾਨਾ ਲਾਇਆ ਗਿਆ ਹੈ। ਪੁਲਸ ਨੇ ਇਸ ਦੌਰਾਨ ਦੱਸਿਆ ਕਿ ਕਪਲ ਘਟਨਾ ਵੇਲੇ ਨਸ਼ੇ ਵਿਚ ਸੀ। ਉਹਨਾਂ ਨੇ ਬੀਚ 'ਤੇ ਉਸ ਵੇਲੇ ਸੈਕਸ ਕਰਨਾ ਸ਼ੁਰੂ ਕੀਤਾ ਜਦੋਂ ਉਹਨਾਂ ਨੂੰ ਨੇੜੇ ਕੋਈ ਦਿਖਾਈ ਨਹੀਂ ਦਿੱਤਾ।
ਪਹਿਲਾਂ ਵੀ ਹੋ ਚੁੱਕਾ ਹੈ ਅਜਿਹਾ
ਸਾਲ 2017 ਵਿਚ ਪਟਾਇਆ ਬੀਚ 'ਤੇ ਦੋ ਬ੍ਰਿਟਿਸ਼ ਟੂਰਿਸਟ ਨੂੰ ਸਮੁੰਦਰ ਵਿਚ ਕਥਿਤ ਤੌਰ 'ਤੇ ਸੈਕਸ ਕਰਦੇ ਹੋਏ ਫੜਿਆ ਗਿਆ ਸੀ। ਪੁਲਸ ਸੂਤਰਾਂ ਮੁਤਾਬਕ ਰਾਤ ਕਰੀਬ 2.30 ਵਜੇ ਇਸ ਕਪਲ ਨੂੰ ਬੀਚ 'ਤੇ ਦੇਖਿਆ ਗਿਆ ਸੀ। ਕਪਲ ਪਾਣੀ ਵਿਚ ਸੈਕਸ ਕਰ ਰਿਹਾ ਸੀ। ਇਸ ਦੀ ਸ਼ਿਕਾਇਤ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਦਿੱਤੀ ਗਈ। ਇਸ ਦੌਰਾਨ ਬ੍ਰਿਟਿਸ਼ ਕਪਲ 'ਤੇ ਪਬਲਿਕ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਜੁਰਮਾਨਾ ਲਾਇਆ ਗਿਆ ਸੀ।
ਗਬਨ ਦੇ ਦੋਸ਼ 'ਚ ਬੰਗਲਾਦੇਸ਼ ਦੇ ਪ੍ਰਥਮ ਹਿੰਦੂ ਜੱਜ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
NEXT STORY