ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਟਰੱਕ ਟਰੇਲਰ ਨੂੰ ਅੱਗ ਲੱਗ ਗਈ, ਜਿਸ ਕਾਰਨ ਹਾਈਵੇਅ 'ਤੇ ਤਕਰੀਬਨ ਇਕ ਘੰਟਾ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਇਹ ਹਾਦਸਾ ਮੈਲਬੌਰਨ ਦੇ ਪਿੰਸ ਹਾਈਵੇਅ 'ਤੇ ਵਾਪਰਿਆ। ਇਕ ਰਿਪੋਰਟ ਮੁਤਾਬਕ ਟਰੱਕ ਨੂੰ ਅੱਗ ਮੰਗਲਵਾਰ ਦੀ ਸਵੇਰ ਨੂੰ 6.00 ਵਜੇ ਦੇ ਕਰੀਬ ਲੱਗੀ।
ਦਰਅਸਲ ਟਰੱਕ ਨੂੰ ਅੱਗ ਲੱਗਣ ਤੋਂ ਪਹਿਲਾਂ ਦੂਜੇ ਵਾਹਨ ਦੇ ਡਰਾਈਵਰ ਨੇ ਟਰੱਕ 'ਚੋਂ ਧੂੰਆਂ ਨਿਕਲਣ ਕਰ ਕੇ ਉਕਤ ਡਰਾਈਵਰ ਨੂੰ ਸੁਚੇਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਟਰੇਲਰ ਨੂੰ ਵੱਖ ਕਰ ਦਿੱਤਾ। ਮੌਕੇ 'ਤੇ ਐਮਰਜੈਂਸੀ ਅਧਿਕਾਰੀ ਪੁੱਜੇ ਅਤੇ ਹਾਈਵੇਅ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ।
ਇਸ ਹਾਦਸੇ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਟਰੱਕ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਫਾਇਰ ਫਾਈਟਰ ਦੇ ਬੁਲਾਰੇ ਨੇ ਦੱਸਿਆ ਕਿ ਟਰੱਕ ਟਰੇਲਰ 'ਤੇ ਲੱਕੜਾਂ ਲੱਦੀਆਂ ਹੋਈਆਂ ਸਨ। ਪੁਲਸ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਟਰੱਕ ਨੂੰ ਅੱਗ ਲੱਗ ਗਈ।
ਰੂਸੀ ਜਾਸੂਸ ਮਿਲਣ 'ਤੇ ਉਨ੍ਹਾਂ ਨੂੰ ਦੇਸ਼ 'ਚੋਂ ਬਾਹਰ ਕੱਢ ਦੇਵਾਂਗੇ : ਨਿਊਜ਼ੀਲੈਂਡ
NEXT STORY