ਪਿਓਂਗਯਾਂਗ — ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆਈ ਮੁੱਖੀ ਕਿਮ ਜੋਂਗ ਉਨ ਦੀ ਮੁਲਾਕਾਤ ਸਫਲ ਰਹੀ। ਇਸ ਦੌਰਾਨ ਟਰੰਪ ਨੇ ਕਿਮ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਕਿਮ ਜੋਂਗ ਨੇ ਸਵੀਕਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਉੱਤਰੀ ਕੋਰੀਆ ਦੀ ਮੀਡੀਆ ਨੇ ਕਿਹਾ ਹੈ ਕਿ ਕਿਮ ਜੋਂਗ ਉਨ ਨੇ ਰਾਸ਼ਟਰਪਤੀ ਟਰੰਪ ਵੱਲੋਂ ਦਿੱਤਾ ਵਾਸ਼ਿੰਗਟਨ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਉਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਵੀ ਪਿਓਂਹਯਾਂਗ ਆਉਣ ਦਾ ਸੱਦਾ ਦਿੱਤਾ ਸੀ।
ਸਰਕਾਰੀ ਮੀਡੀਆ ਨੇ ਇਹ ਬਿਆਨ ਟਰੰਪ ਦੇ ਉਸ ਬਿਆਨ ਤੋਂ ਬਾਅਦ ਜਾਰੀ ਕੀਤਾ ਹੈ ਕਿ ਉਨ੍ਹਾਂ ਨੇ ਸਿੰਗਾਪੁਰ ਸੰਮੇਲਨ ਦੇ ਦੌਰਾਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਚਿਤ ਸਮੇਂ 'ਤੇ ਉਹ ਪਿਓਂਗਯਾਂਗ ਜਾਣਗੇ ਅਤੇ ਨਾਲ ਹੀ ਉਹ ਉੱਤਰ ਕੋਰੀਆਈ ਨੇਤਾ ਦਾ ਵਾਸ਼ਿੰਗਟਨ 'ਚ ਸਵਾਗਤ ਕਰਨ ਦਾ ਇੰਤਜ਼ਾਰ ਕਰਨਗੇ। ਦੋਹਾਂ ਨੇ ਹੀ ਇਕ-ਦੂਜੇ ਦੇ ਸੱਦੇ ਸਵੀਕਾਰ ਕਰ ਲਏ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੋਰ ਬਿਹਤਰ ਹੋਣਗੇ।
ਪਾਕਿਸਤਾਨ 'ਚ ਆਮ ਚੋਣਾਂ ਲੜ ਰਹੇ ਹਨ 13 ਟ੍ਰਾਂਸਜੈਂਡਰ
NEXT STORY