ਵਾਸ਼ਿੰਗਟਨ— ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ 'ਚ ਵਿਸ਼ਵ ਦੇ ਨੇਤਾਵਾਂ ਨਾਲ ਆਪਣੀ ਬੈਠਕ ਦੌਰਾਨ ਸੀਰੀਆ, ਸਾਊਦੀ ਅਰਬ ਤੇ ਅਫਗਾਨਿਸਤਾਨ 'ਚ ਸਥਿਤੀ, ਉੱਤਰ ਕੋਰੀਆ 'ਤੇ ਪਾਬੰਦੀਆਂ ਤੇ ਚੀਨ ਨਾਲ ਜੁੜੇ ਮਸਲਿਆਂ ਸਣੇ ਕਈ ਮੁੱਦਿਆਂ 'ਤੇ ਚਰਚਾ ਕੀਤੀ।
ਟਰੰਪ ਤੇ ਉਨ੍ਹਾਂ ਰੂਸੀ ਹਮਰੁਤਬਾ ਵਲਾਮੀਦੀਰ ਪੁਤਿਨ ਸਣੇ ਵਿਸ਼ਵ ਦੇ ਕਰੀਬ 70 ਨੇਤਾ ਐਤਵਾਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਇਕੱਠੇ ਹੋਏ। ਉਹ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਸ਼ਤਾਬਦੀ ਸਮਾਗਮਾਂ ਮੌਕੇ ਇਕੱਠੇ ਹੋਏ ਸਨ। ਟਰੰਪ ਐਤਵਾਰ ਦੇਰ ਰਾਤ ਵਾਸ਼ਿੰਗਟਨ ਲਈ ਰਵਾਨਾ ਹੋਏ। ਵਾਈਟ ਹਾਊਸ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਐਤਵਾਰ ਦੁਪਹਿਰ ਦਾ ਖਾਣਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਵਿਸ਼ਵ ਦੇ ਕਈ ਨੇਤਾਵਾਂ ਨਾਲ ਕੀਤਾ।
ਉਨ੍ਹਾਂ ਦੱਸਿਆ ਕਿ ਨੇਤਾਵਾਂ ਨੇ ਇੰਟਰਮੀਡੀਏਟ-ਰੇਂਜ ਪ੍ਰਮਾਣੂ ਬਲ ਸੰਧੀ, ਸੀਰੀਆ, ਵਪਾਰ, ਸਾਊਦੀ ਅਰਬ 'ਚ ਸਥਿਤੀ, ਪਾਬੰਧੀ, ਅਫਗਾਨਿਸਤਾਨ, ਚੀਨ ਤੇ ਉੱਤਰ ਕੋਰੀਆ ਸਣੇ ਕਈ ਮੁੱਦਿਆਂ 'ਤੇ ਚਰਚਾ ਕੀਤੀ। 2 ਘੰਟੇ ਦੇ ਭੋਜਨ ਦੌਰਾਨ ਉਨ੍ਹਾਂ ਨੇ ਕਾਫੀ ਸਾਕਾਰਾਤਮਕ ਤੇ ਪ੍ਰਭਾਵੀ ਗੱਲਬਾਤ ਕੀਤੀ।
ਇਸ ਵਿਅਕਤੀ ਦੀਆਂ ਹਨ ਤਿੰਨ ਪਤਨੀਆਂ, ਤੰਗ ਕਰਨ 'ਤੇ ਦਿੰਦਾ ਹੈ ਇਹ ਅਜੀਬ ਸਜ਼ਾ
NEXT STORY