ਲੰਡਨ— ਬਰਤਾਨੀਆ ਦੀ ਮਹਾਰਾਣੀ ਏਲਿਜ਼ਾਬੇਥ ਦੂਜੀ ਨੇ ਮਜ਼ਾਕੀਆ ਤੌਰ 'ਤੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੈਲੀਕਾਪਟਰਾਂ ਨੇ ਬਕਿੰਘਮ ਪੈਲੇਸ ਦੇ ਵਿਹੜੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਸੰਡੇ ਟਾਈਮਜ਼ ਦੀ ਖ਼ਬਰ ਮੁਤਾਬਕ ਟਰੰਪ ਨੇ ਜੂਨ 'ਚ ਬਰਤਾਨੀਆ ਦਾ ਦੌਰਾ ਕੀਤਾ ਸੀ। ਟਰੰਪ ਦੇ ਹੈਲੀਕਾਪਟਰ ਦਿਨ 'ਚ ਦੋ ਵਾਰ ਬਕਿੰਘਮ ਪੈਲੇਸ ਦੇ ਵਿਹੜੇ 'ਚ ਉਤਰਿਆ ਕਰਦੇ ਸਨ, ਜਿਸ ਕਾਰਨ ਉੱਥੇ ਡੂੰਘੇ ਨਿਸ਼ਾਨ ਪੈ ਗਏ ਸਨ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੇ ਨੇੜਲੇ ਸੂਤਰਾਂ ਦੇ ਅਨੁਸਾਰ ਮਹਾਰਾਣੀ ਏਲਿਜ਼ਾਬੇਥ ਨੇ ਉਨ੍ਹਾਂ ਨੂੰ ਕਿਹਾ ,''ਆਓ ਅਤੇ ਮੇਰਾ ਵਿਹੜਾ ਦੇਖੋ, ਇਹ ਤਹਿਸ-ਨਹਿਸ ਹੋ ਚੁੱਕਾ ਹੈ।'' ਚੇਤੇ ਰਹੇ, ਅਮਰੀਕੀ ਰਾਸ਼ਟਰਪਤੀ ਦਾ ਬਰਤਾਨੀਆ ਦਾ ਦੌਰਾ ਕਾਫ਼ੀ ਵਿਵਾਦਪੂਰਨ ਰਿਹਾ ਹੈ ਅਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਵਿਰੁੱਧ ਰੋਸ ਮੁਜ਼ਾਹਰੇ ਕੀਤੇ । ਬਰਤਾਨੀਆ 'ਚ ਮਹਿਲਾਂ ਦੇ ਵਿਹੜਿਆਂ ਨੂੰ ਬਹੁਤ ਅਹਿਮ ਸਮਝਿਆ ਜਾਂਦਾ ਹੈ, ਜਿਸ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ।
ਵਾਣੂਆਤੂ ਟਾਪੂ ’ਚ ਭੂਚਾਲ
NEXT STORY