ਨਿਊਯਾਰਕ— ਅਮਰੀਕਾ ਦੇ ਨਿਊਯਾਰਕ 'ਚ ਇਕ ਕਾਰ 'ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਪਿਤਾ ਆਪਣੇ ਦੋ ਬੱਚਿਆਂ ਨੂੰ ਕਾਰ ਦੀ ਪਿਛਲੀ ਸੀਟ 'ਤੇ ਭੁੱਲ ਕੇ ਕੰਮ 'ਤੇ ਚਲਾ ਗਿਆ। ਗਰਮੀ ਵਧਣ ਤੇ ਦਮ ਘੁਟਣ ਕਾਰਨ ਦੋਵਾਂ ਦੀ ਮੌਤ ਹੋ ਗਈ।
ਨਿਊਯਾਰਕ ਦੇ ਪੁਲਸ ਸਾਰਜੈਂਟ ਮੈਰੀ ਓ'ਡੋਨਲ ਨੇ ਦੱਸਿਆ ਕਿ ਪਿਤਾ ਦੀ ਪਛਾਣ 38 ਸਾਲਾ ਵਿਅਕਤੀ ਵਲੋਂ ਕੀਤੀ ਗਈ ਹੈ, ਜੋ ਬਰੋਨਕਸ 'ਚ ਕੰਮ 'ਤੇ ਗਿਆ ਤੇ ਆਪਣੇ ਬੱਚਿਆਂ ਨੂੰ ਆਪਣੀ ਕਾਰ ਦੀ ਪਿਛਲੀ ਸੀਟ 'ਤੇ ਹੀ ਭੁੱਲ ਗਿਆ, ਜਿਨ੍ਹਾਂ 'ਚ ਇਕ 11 ਮਹੀਨਿਆਂ ਦਾ ਲੜਕਾ ਤੇ ਇਕ ਲੜਕੀ ਸੀ। ਜਦੋਂ ਉਹ ਸ਼ਾਮੀਂ ਕੰਮ ਤੋਂ ਵਾਪਸ ਆਇਆ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਕਾਰ ਦੀ ਪਿਛਲੀ ਸੀਟ 'ਤੇ ਦੇਖਿਆ। ਇਸ ਤੋਂ ਬਾਅਦ ਪਿਤਾ ਨੇ ਹੀ ਪੁਲਸ ਨੂੰ ਫੋਨ ਕਰਕੇ ਬੁਲਾਇਆ ਪਰ ਬੱਚਿਆਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਪਿਤਾ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋ-ਹੀਟਸਟ੍ਰੋਕਸ.ਓਆਰਜੀ ਆਰਗੇਨਾਈਜ਼ੇਸ਼ਨ, ਜੋ ਕਿ ਬੱਚਿਆਂ ਦੇ ਕਾਰ 'ਚ ਦਮ ਘੁਟਣ ਕਾਰਨ ਮਾਰੇ ਜਾਣ ਦਾ ਵੇਰਵਾ ਰੱਖਦੀ ਹੈ, ਨੇ ਕਿਹਾ ਕਿ ਬੀਤੇ ਸਾਲ ਅਮਰੀਕਾ 'ਚ ਅਜਿਹੀਆਂ ਹੀ ਘਟਨਾਵਾਂ ਕਾਰਨ 23 ਬੱਚਿਆਂ ਦੀ ਮੌਤ ਹੋ ਗਈ ਸੀ ਤੇ 1998 ਤੋਂ 2018 ਦੇ ਵਿਚਾਲੇ 800 ਦੇ ਕਰੀਬ ਬੱਚੇ ਇਸੇ ਕਾਰਨ ਮਾਰੇ ਗਏ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ 'ਚੋਂ 54 ਫੀਸਦੀ ਮਾਪੇ ਆਪਣੇ ਬੱਚਿਆਂ ਨੂੰ ਗੱਡੀ 'ਚ ਹੀ ਭੁੱਲ ਗਏ ਸਨ।
ਪਾਕਿਸਤਾਨ ਦੇ ਐਫ-16 ਜਹਾਜ਼ਾਂ ਦੀ ਹੋਵੇਗੀ 24 ਘੰਟੇ ਨਿਗਰਾਨੀ : ਅਮਰੀਕਾ
NEXT STORY