ਫੁਝਾਓ(ਏਜੰਸੀ)— ਚੀਨ ਦੇ ਪੂਰਬੀ ਸੂਬੇ ਫੁਜਿਆਨ ਦੇ ਤਟ 'ਤੇ ਸੋਮਵਾਰ ਨੂੰ ਮਾਲ ਢੋਹਣ ਵਾਲਾ ਇਕ ਜਹਾਜ਼ ਡੁੱਬ ਗਿਆ, ਜਿਸ ਦੇ ਬਾਅਦ ਕਰੂ ਮੈਂਬਰਾਂ 'ਚੋਂ 2 ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ 11 ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਬਾਕੀ ਦੋ ਲਾਪਤਾ ਵਿਅਕਤੀਆਂ ਨੂੰ ਲੱਭਿਆ ਜਾ ਰਿਹਾ ਹੈ।
ਆਵਾਜਾਈ ਮੰਤਰਾਲੇ ਦੇ ਡੋਂਘਾਈ ਬਚਾਅ ਬਿਊਰੋ ਮੁਤਾਬਕ ਇਹ ਦੁਰਘਟਨਾ ਡੋਂਗਸ਼ਾਨ ਕਾਊਂਟੀ ਕੋਲ ਤੜਕੇ ਤਕਰੀਬਨ 4 ਵਜੇ ਵਾਪਰੀ। ਜਹਾਜ਼ ਨੂੰ ਡੁੱਬਦਾ ਦੇਖ ਕੇ ਸਾਰੇ ਕਰੂ ਮੈਂਬਰਾਂ ਨੇ ਜਾਨ ਬਚਾਉਣ ਲਈ ਸਮੁੰਦਰ 'ਚ ਛਾਲ ਮਾਰ ਦਿੱਤੀ। ਬਿਊਰੋ ਨੇ ਘਟਨਾ ਵਾਲੀ ਥਾਂ 'ਤੇ ਇਕ ਹੈਲੀਕਾਪਟਰ ਅਤੇ ਜਹਾਜ਼ ਨੂੰ ਬਚਾਅ ਕਾਰਜ ਲਈ ਭੇਜਿਆ। ਤੂਫਾਨ ਦੌਰਾਨ ਬਚਾਅ ਦਲ ਨੇ 5 ਮੈਂਬਰਾਂ ਨੂੰ ਸਮੁੰਦਰ 'ਚ ਤੈਰਦੇ ਦੇਖਿਆ ਗਿਆ ਅਤੇ ਉਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ। ਕਰੂ ਦਲ ਦੇ 6 ਮੈਂਬਰਾਂ ਨੂੰ ਇੱਥੋਂ ਲੰਘ ਰਹੇ ਇਕ ਜਹਾਜ਼ ਨੇ ਬਚਾਇਆ। ਬਚਾਅ ਕਾਰਜ ਅਜੇ ਵੀ ਜਾਰੀ ਹੈ ਅਤੇ ਲਾਪਤਾ ਦੋ ਮੈਂਬਰਾਂ ਦੀ ਭਾਲ ਜਾਰੀ ਹੈ।
ਇੰਡੋਨੇਸ਼ੀਆ 'ਚ ਕਿਸ਼ਤੀ ਪਲਟੀ, ਇਕ ਦੀ ਮੌਤ ਤੇ 12 ਲਾਪਤਾ
NEXT STORY