ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਇਕ ਅਦਾਲਤ ਨੇ ਇਕ ਭਾਰਤੀ ਹਵਾਈ ਅੱਡਾ ਕਰਮਚਾਰੀ ਨੂੰ ਡਿਪੋਰਟ ਕਰਨ ਦਾ ਫੈਸਲਾ ਸੁਣਾਇਆ ਹੈ, ਜੋ ਕਿ ਕਿਸੇ ਯਾਤਰੀ ਦੇ ਬੈਗ 'ਚੋਂ ਦੋ ਅੰਬ ਚੋਰੀ ਕਰਦਾ ਫੜਿਆ ਗਿਆ ਸੀ।
ਅਦਾਲਤ ਨੇ ਸੋਮਵਾਰ ਨੂੰ 27 ਸਾਲਾ ਭਾਰਤੀ ਕਾਮੇ ਨੂੰ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਉਸ ਨੂੰ 5000 ਦਿਰਹਾਮ (ਯੂ. ਏ. ਈ. ਦੀ ਕਰੰਸੀ) ਦਾ ਜੁਰਮਾਨਾ ਵੀ ਲੱਗਾ ਹੈ ਜਦਕਿ ਚੋਰੀ ਕੀਤੇ ਗਏ ਦੋ ਅੰਬਾਂ ਦੀ ਕੀਮਤ ਸਿਰਫ 6 ਦਿਰਹਾਮ ਹੀ ਸੀ।
ਪੁਲਸ ਵਲੋਂ ਹੋਈ ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਦੁਬਈ ਹਵਾਈ ਅੱਡੇ ਦੇ ਟਰਮੀਨਲ-3 'ਤੇ ਆਪਣੀ ਡਿਊਟੀ ਕਰ ਰਿਹਾ ਸੀ। ਉਸ ਦੀ ਡਿਊਟੀ ਯਾਤਰੀਆਂ ਦੇ ਸਮਾਨ ਨੂੰ ਲੱਦਣ ਦੀ ਸੀ। ਉਸ ਨੇ ਆਪਣੀ ਗਲਤੀ ਮੰਨਦਿਆਂ ਦੱਸਿਆ ਕਿ 11 ਅਗਸਤ, 2017 ਨੂੰ ਉਸ ਨੇ ਫਲਾਂ ਦੇ ਡੱਬੇ 'ਚੋਂ ਦੋ ਅੰਬ ਕੱਢ ਕੇ ਖਾ ਲਏ ਸਨ ਕਿਉਂਕਿ ਉਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਪਾਣੀ ਲੱਭ ਰਿਹਾ ਸੀ। ਅਪ੍ਰੈਲ 2018 'ਚ ਪੁਲਸ ਨੇ ਉਸ ਨੂੰ ਸੰਮਨ ਜਾਰੀ ਕੀਤੇ ਅਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ। ਜਾਂਚ ਮਗਰੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਪਰ ਉਸ ਕੋਲੋਂ ਚੋਰੀ ਕੀਤੀ ਕੋਈ ਚੀਜ਼ ਨਹੀਂ ਮਿਲੀ। ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਸਾਰੀ ਗੱਲ ਸਾਹਮਣੇ ਆ ਗਈ। ਇੱਥੋਂ ਦੇ ਕਾਨੂੰਨ ਮੁਤਾਬਕ ਦੋਸ਼ੀ 15 ਦਿਨਾਂ ਦੇ ਵਿਚ-ਵਿਚ ਆਪਣੀ ਅਪੀਲ ਦਰਜ ਕਰਵਾ ਸਕਦਾ ਹੈ।
ਆਸਟ੍ਰੇਲੀਆ ਵੱਲੋਂ ਗਲੋਬਲ ਮਨੀ ਟਰਾਂਸਫਰ ਮੰਚ 'ਪੇ-ਪਾਲ' ਵਿਰੁੱਧ ਜਾਂਚ ਦੇ ਆਦੇਸ਼
NEXT STORY