ਲੰਡਨ (ਭਾਸ਼ਾ)— ਬ੍ਰਿਟੇਨ ਵਿਚ 6 ਸਾਲ ਦੀ ਇਕ ਸਿੱਖ ਕੁੜੀ ਨੂੰ ਪ੍ਰਾਇਮਰੀ ਸਕੂਲ ਵਿਚ ਕਿਰਪਾਨ ਲੈ ਕੇ ਆਉਣ ਕਾਰਨ ਉਸ 'ਤੇ ਪਾਬੰਦੀ ਲਗਾ ਦਿੱਤੀ ਗਈ। ਹੋਰ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਨਾਰਾਜ਼ਗੀ ਦੇ ਬਾਅਦ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸੁਰੱਖਿਆ ਕਾਰਨਾਂ ਕਾਰਨ ਸਕੂਲ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।
ਬੁੱਧਵਾਰ ਨੂੰ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿਚ ਰੌਦਰਹੈਮ ਦੇ ਰੈਡਸਕਾਪ ਪ੍ਰਾਇਮਰੀ ਸਕੂਲ ਵਿਚ ਕੁੜੀ ਆਪਣੀ ਧਾਰਮਿਕ ਪਰੰਪਰਾ ਮੁਤਾਬਕ ਸਿੱਖਾਂ ਵੱਲੋਂ ਪਹਿਨੀ ਜਾਣ ਵਾਲੀ ਕਿਰਪਾਨ ਲੈ ਕੇ ਆਈ ਸੀ। ਇਕ ਮਾਤਾ-ਪਿਤਾ ਨੇ ਸ਼ਿਕਾਇਤ ਕੀਤੀ,''ਸਾਨੂੰ ਅਫਸੋਸ ਹੈ ਪਰ ਧਰਮ ਜਾਂ ਕੁਝ ਹੋਰ ਨਹੀਂ ਸਗੋਂ ਇਕ ਬੱਚੇ ਦੀ ਸਿਹਤ ਅਤੇ ਸੁਰੱਖਿਆ ਦਾ ਮਾਮਲਾ ਪਹਿਲਾਂ ਆਉਂਦਾ ਹੈ।''
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਪੀ. ਐੱਮ. ਮੋਦੀ ਨੂੰ ਦਿੱਤੀ ਵਧਾਈ
NEXT STORY