ਲੰਡਨ (ਭਾਸ਼ਾ)— ਬ੍ਰਿਟੇਨ ਦੀ ਸੰਸਦ ਦੇ ਆਲੇ-ਦੁਆਲੇ ਦੇ ਸੁਰੱਖਿਆ ਘੇਰੇ ਵਿਚ ਆਪਣੀ ਕਾਰ ਦਾਖਲ ਕਰਨ ਵਾਲੇ ਸ਼ੱਕੀ ਵਿਅਕਤੀ 'ਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਸੂਡਾਨ ਮੂਲ ਦੇ ਬ੍ਰਿਟੇਨ ਦੇ 29 ਸਾਲਾ ਨਾਗਰਿਕ ਸਲੀਹ ਖਾਟੇਰ ਨੂੰ ਸੋਮਵਾਰ ਨੂੰ ਵੈਸਟਮਿੰਸਟਰ ਮਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਹ ਮੱਧ ਇੰਗਲੈਂਡ ਦੇ ਬਰਮਿੰਘਮ ਦਾ ਰਹਿਣ ਵਾਲਾ ਹੈ। ਲੰਡਨ ਦੇ ਮਸ਼ਹੂਰ ਵੈਸਟਮਿੰਸਟਰ ਪੈਲੇਸ ਦੇ ਬਾਹਰ ਮੰਗਲਵਾਰ ਨੂੰ ਹੋਈ ਘਟਨਾ ਵਿਚ ਸ਼ੱਕੀ ਵਿਅਕਤੀ 'ਤੇ ਇਕ ਮਾਮਲਾ ਆਮ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਦਾ ਅਤੇ ਦੂਜਾ ਮਾਮਲਾ ਪੁਲਸ ਅਧਿਕਾਰੀਆਂ ਦੀ ਹੱਤਿਆ ਦੀ ਕੋਸ਼ਿਸ਼ ਦਾ ਹੈ। ਸਥਾਨਕ ਮੈਟਰੋਪਾਲੀਟਨ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਖਾਟੇਰ ਨੇ ਹਾਦਸਾ ਕਰਨ ਤੋਂ ਪਹਿਲਾਂ ਆਪਣੀ ਕਾਰ ਉੱਥੇ ਖੜ੍ਹੇ ਲੋਕਾਂ 'ਤੇ ਅਤੇ ਫਿਰ ਪੁਲਸ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਪਾਕਿ ਨੇ ਜੰਗਬੰਦੀ ਉਲੰਘਣਾ 'ਤੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
NEXT STORY