ਲੰਡਨ, (ਰਾਜਵੀਰ ਸਮਰਾ)- ਬ੍ਰਿਟੇਨ 'ਚ ਨਸ਼ਾ ਤਸਕਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਦੇ ਤਹਿਤ ਸ਼ਹਿਰ ਸਾਊਥਵੇਲਜ਼ 'ਚ ਅਦਾਲਤ ਨੇ ਡਰੱਗ ਕਾਰੋਬਾਰ ਨਾਲ ਸਬੰਧਤ 8 ਮੈਂਬਰੀ ਗਿਰੋਹ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਗਿਰੋਹ 'ਚ ਪੰਜਾਬੀ ਵਿਅਕਤੀ ਅਮਰੀਕ ਸਿੰਘ ਦਾ ਨਾਂ ਵੀ ਸ਼ਾਮਲ ਹੈ। ਇਸ ਗਿਰੋਹ ਦਾ ਮੁਖੀ ਅਲਤਾਫ ਹੁਸੈਨ (22) ਸੀ, ਜਿਸ 'ਚ ਇਕ ਔਰਤ ਸਣੇ 6 ਹੋਰ ਵਿਅਕਤੀ ਸਨ।
ਪੁਲਸ ਵਲੋਂ 10 ਅਪ੍ਰੈਲ, 2018 ਨੂੰ ਕੀਤੀ ਛਾਪੇਮਾਰੀ ਦੌਰਾਨ ਉਕਤ ਦੋਸ਼ੀਆਂ ਕੋਲੋਂ 7 ਲੱਖ ਪੌਂਡ ਦੇ ਨਸ਼ੀਲੇ ਪਦਾਰਥ ਫੜੇ ਗਏ ਸਨ। ਨਿਊਪੋਰਟ ਕ੍ਰਾਊਨ ਕੋਰਟ 'ਚ ਅਲਤਾਫ ਹੁਸੈਨ ਨੂੰ 10 ਸਾਲ, ਰਾਇਨ ਮੂਡੀ ਨੂੰ 8 ਸਾਲ 8 ਮਹੀਨੇ, ਸਾਗਰ ਅੱਬਾਸ ਅਤੇ ਜੈਨ ਅਬਾਸ ਨੂੰ 6-6 ਸਾਲ, ਰਿਜ਼ਵਾਨ ਰਾਜਾ ਨੂੰ 7 ਸਾਲ 4 ਮਹੀਨੇ, ਤਾਰਾ ਜੋਨਸ ਨੂੰ 5 ਸਾਲ, ਬ੍ਰਿਟਨੀ ਹਿਗਜ਼ ਨੂੰ 6 ਮਹੀਨੇ ਲਮਕਵੀਂ ਕੈਦ ਦੀ ਸਜ਼ਾ ਸੁਣਾਈ ਗਈ, ਜਦਕਿ ਇਸ ਮਾਮਲੇ 'ਚ ਪੰਜਾਬੀ ਮੂਲ ਦੇ ਅਮਰੀਕ ਸਿੰਘ (52) ਨੂੰ 5 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਸਰਕਾਰ ਵਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਖੇਡਦੇ-ਖੇਡਦੇ ਭਰਾ ਨੇ ਤੋੜ ਦਿੱਤਾ ਦਮ, 9 ਸਾਲਾ ਭੈਣ ਨੇ ਸਾਂਝਾ ਕੀਤਾ ਦੁੱਖ
NEXT STORY