ਲੰਡਨ (ਬਿਊਰੋ)— ਬ੍ਰਿਟੇਨ ਵਿਚ ਅਪਰਾਧੀਆਂ ਨੇ ਜੇਲ ਵਿਚ ਬੰਦ ਕੈਦੀਆਂ ਤੱਕ ਮਦਦ ਪਹੁੰਚਾਉਣ ਦਾ ਨਵਾਂ ਤਰੀਕਾ ਵਰਤਿਆ ਹੈ। ਉਹ ਮਰੇ ਹੋਏ ਚੂਹਿਆਂ ਵਿਚ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਕੈਸ਼ ਅਤੇ ਕਈ ਗੈਰ ਕਾਨੂੰਨੀ ਚੀਜ਼ਾਂ ਭਰ ਕੇ ਜੇਲ ਦੀਆਂ ਕੰਧਾਂ ਤੋਂ ਸੁੱਟ ਰਹੇ ਹਨ। ਸਥਾਨਕ ਮੀਡੀਆ ਮੁਤਾਬਕ ਅਪਰਾਧਿਕ ਸੰਗਠਨ ਇਹ ਕੰਮ ਕਾਫੀ ਲੰਬੇਂ ਸਮੇਂ ਤੋਂ ਕਰ ਰਹੇ ਹਨ। ਅਧਿਕਾਰੀਆਂ ਨੂੰ ਇਸ ਸਬੰਧੀ ਪਹਿਲਾ ਸੁਰਾਗ ਹਾਲ ਹੀ ਵਿਚ ਮਿਲਿਆ ਜਦੋਂ ਦੱਖਣੀ-ਪੱਛਮੀ ਇੰਗਲੈਂਡ ਦੇ ਡੋਰਸੈੱਟ ਵਿਚ ਸਥਿਤ ਇਕ ਜੇਲ ਵਿਚ ਤਿੰਨ ਚੂਹਿਆਂ ਦੇ ਪੇਟ ਤੋਂ ਸਿਲਾਈ ਕੀਤੀਆਂ ਹੋਈਆਂ ਲਾਸ਼ਾਂ ਮਿਲੀਆਂ।
ਮਿਲਿਆ ਗੈਰ ਕਾਨੂੰਨੀ ਸਾਮਾਨ
ਇਸ ਦੇ ਬਾਅਦ ਚੂਹਿਆਂ ਦੀ ਸਰਜ਼ਰੀ ਵਿਚ ਪੰਜ ਮੋਬਾਈਲ ਫੋਨ, ਚਾਰਜਰ, ਸਿਮ ਕਾਰਡ ਅਤੇ ਸਿਗਰੇਟ ਦੇ ਪੇਪਰ ਵੀ ਮਿਲੇ। ਪੁਲਸ ਨੇ ਗਾਂਜਾ ਅਤੇ ਤੰਬਾਕੂ ਸਮੇਤ ਭਾਰੀ ਮਾਤਰਾ ਵਿਚ ਸਿੰਥੇਟਿਕ ਡਰੱਗਜ਼ ਵੀ ਬਰਾਮਦ ਕੀਤਾ। ਬ੍ਰਿਟੇਨ ਦੇ ਜੇਲ ਮੰਤਰੀ ਰੋਰੀ ਸਟੀਵਰਟ ਮੁਤਾਬਕ ਇਹ ਦਰਸਾਉਂਦਾ ਹੈ ਕਿ ਅਪਰਾਧੀ ਜੇਲ ਵਿਚ ਆਪਣੇ ਸਾਥੀਆਂ ਨੂੰ ਡਰੱਗਜ਼ ਪਹੁੰਚਾਉਣ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੀ ਜੇਲ ਵਿਚ ਸੁਰੱਖਿਆ ਵਿਵਸਥਾ ਵਧਾਉਣੀ ਹੋਰ ਵੀ ਲਾਜ਼ਮੀ ਹੋ ਗਈ ਹੈ। ਭਾਵੇਂਕਿ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਚੂਹੇ ਜੇਲ ਵਿਚ ਅੰਦਰ ਕਿਵੇਂ ਪਹੁੰਚੇ।
ਨਸ਼ਾ ਕਰਨ ਵਾਲੇ ਕੈਦੀਆਂ ਦੀ ਗਿਣਤੀ ਵਿਚ ਵਾਧਾ
ਅਧਿਕਾਰੀਆਂ ਮੁਤਾਬਕ ਇਸ ਤੋਂ ਪਹਿਲਾਂ ਵੀ ਅਪਰਾਧੀਆਂ ਨੇ ਗੈਰ ਕਾਨੂੰਨੀ ਚੀਜ਼ਾਂ ਜੇਲ ਵਿਚ ਪਹੁੰਚਾਉਣ ਦੇ ਵੱਖ-ਵੱਖ ਤਰੀਕੇ ਵਰਤੇ ਹਨ। ਇਨ੍ਹਾਂ ਵਿਚ ਟੈਨਿਸ ਬਾਲ, ਕਬੂਤਰ ਅਤੇ ਡਰੋਨਜ਼ ਦੀ ਵਰਤੋਂ ਵੀ ਸ਼ਾਮਲ ਹੈ। ਭਾਵੇਂਕਿ ਹੁਣ ਨਵੇਂ ਤਰੀਕੇ ਕਾਰਨ ਜੇਲ ਵਿਚ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਜਿੱਥੇ ਬੀਤੇ ਸਾਲ ਮਾਰਚ ਵਿਚ ਕਰੀਬ 20 ਫੀਸਦੀ ਕੈਦੀ ਡਰਗਜ਼ ਰਿਪੋਰਟ ਵਿਚ ਪੌਜੀਟਿਵ ਪਾਏ ਗਏ ਉੱਥੇ ਬੀਤੇ 12 ਮਹੀਨਿਆਂ ਵਿਚ ਇਹ ਗਿਣਤੀ 23 ਫੀਸਦੀ ਤੱਕ ਪਹੁੰਚ ਗਈ। ਇਸ ਵਿਚ ਕੈਦੀਆਂ ਦੇ ਨਵੇਂ-ਨਵੇਂ ਤਰੀਕੇ ਦੇ ਨਸ਼ੀਲੇ ਪਦਾਰਥ ਲੈਣ ਦੀ ਗੱਲ ਵੀ ਸਾਹਮਣੇ ਆਈ।
ਅਮਰੀਕਾ 'ਚ ਮਨਾਇਆ ਜਾਵੇਗਾ ਪੰਜਾਬੀਆਂ ਨੂੰ ਸਮਰਪਿਤ ਵਿਸਾਖੀ ਸੱਭਿਆਚਾਰਕ ਮੇਲਾ
NEXT STORY