ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਵਲੋਂ 'ਨੈਸ਼ਨਲ ਸਿੱਖ ਵਾਰ ਮੈਮੋਰੀਅਲ' ਦੀ ਲੰਡਨ ਵਿਚ ਸਥਾਪਨਾ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਕਾਮਨਵੈਲਥ ਐਕਸ ਆਰਮੀ ਹੈਰੀਟੇਜ ਨੇ ਸਵਾਗਤ ਕੀਤਾ ਹੈ। ਹੈਰੀਟੇਜ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਸੋਹਿਲ ਨੇ ਕਿਹਾ ਇਹ ਇਕ ਇਤਿਹਾਸਕ ਫੈਸਲਾ ਹੈ ਕਿਉਂਕਿ ਦੋਨਾਂ ਵਿਸ਼ਵ ਜੰਗਾਂ ਵਿਚ ਸਿੱਖ ਫੌਜੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।
ਸਿੱਖ ਵਾਰ ਮੈਮੋਰੀਅਲ ਦੀ ਸਥਾਪਨਾ ਜੂਨ 2013 ਵਿਚ ਹਾਊਸ ਆਫ ਕਾਮਨਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਸਮਰੱਥਨ ਕੀਤਾ ਸੀ। ਡਾ. ਸੋਹਿਲ ਨੇ ਕਿਹਾ ਕਿ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਵਿਚ ਸਿੱਖ ਫੌਜੀ ਬਹੁਤ ਬਹਾਦਰੀ ਨਾਲ ਲੜੇ ਸਨ। ਬ੍ਰਿਟਿਸ਼ ਭਾਰਤੀ ਫੌਜ ਵਿਚ ਸ਼ਹੀਦ ਹੋਣ ਵਾਲਿਆਂ ਵਿਚ 60 ਫੀਸਦੀ ਸਿੱਖ ਫੌਜੀ ਸਨ। ਅਣਵੰਡੇ ਭਾਰਤ ਦੇ 50 ਫੌਜੀਆਂ ਨੂੰ ਵਿਕਟੋਰੀਆ ਕ੍ਰਾਸ ਐਵਾਰਡ ਦਿੱਤਾ ਗਿਆ ਸੀ ਜਿਨ੍ਹਾਂ ਵਿਚ 15 ਸਿੱਖ ਸਨ।
ਡਿਜ਼ਨੀ ਅਦਾਕਾਰ ਗੈਰੇਟ ਕਲੇਟਨ ਨੇ ਸਵੀਕਾਰ ਕੀਤੀ ਗੇ ਹੋਣ ਦੀ ਗੱਲ
NEXT STORY