ਕੀਵ (ਬਿਊਰੋ) ਰੂਸ-ਯੂਕ੍ਰੇਨ ਵਿਚਾਲੇ ਜਾਰੀ ਯੁੱਧ ਦੌਰਾਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਯੂਕ੍ਰੇਨ ਰੂਸੀਆਂ ਲਈ ਵੀਜ਼ਾ-ਮੁਕਤ ਪ੍ਰਵੇਸ਼ ਖ਼ਤਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ 1 ਜੁਲਾਈ ਤੋਂ ਵੀਜ਼ਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮੰਤਰੀ ਮੰਡਲ ਵੱਲੋਂ ਬਣਾਈ ਗਈ ਯੋਜਨਾ ਤਹਿਤ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਯੂਕ੍ਰੇਨ ਦੇ ਦੌਰੇ 'ਤੇ ਕਰ ਰਹੇ ਵਿਚਾਰ
ਜ਼ਿਕਰਯੋਗ ਹੈ ਕਿ ਰੂਸ-ਯੂਕ੍ਰੇਨ ਵਿਚਾਲੇ ਜਾਰੀ ਜੰਗ ਨੂੰ 3 ਮਹੀਨੇ ਤੋਂ ਵਧ ਦਾ ਸਮਾਂ ਬੀਤ ਚੁੱਕਾ ਹੈ। ਦੋਵੇਂ ਧਿਰਾਂ ਗੱਲਬਾਤ ਜ਼ਰੀਏ ਕੋਈ ਹੱਲ ਨਹੀਂ ਲੱਭ ਸਕੀਆਂ ਹਨ। ਯੁੱਧ ਵਿਚ ਯੂਕ੍ਰੇਨ ਨੂੰ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਜ਼ੇਲੇਂਸਕੀ ਦੀ ਅਪੀਲ 'ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ਖ਼ਿਲਾਫ਼ ਕਈ ਤਰ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਹੁਣ ਜ਼ੇਲੇਂਸਕੀ ਨੇ ਵੀ ਸਖ਼ਤ ਕਦਮ ਚੁੱਕਦਿਆਂ ਰੂਸੀ ਵਿਰੁੱਧ ਅੱਜ ਵੱਡਾ ਐਲਾਨ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੁਸ਼ੱਰਫ ਨੂੰ ਪਾਕਿਸਤਾਨ ਜਾਣ ਲਈ ਡਾਕਟਰਾਂ ਦੀ ਇਜਾਜ਼ਤ ਦਾ ਇੰਤਜ਼ਾਰ
NEXT STORY