ਸੰਯੁਕਤ ਰਾਸ਼ਟਰ (ਬਿਊਰੋ)— ਭਾਰਤ-ਪਾਕਿਸਤਾਨ ਸੀਮਾ 'ਤੇ ਜਾਰੀ ਤਣਾਅ ਵਿਚਾਲੇ ਸੰਯੁਕਤ ਰਾਸ਼ਟਰ ਨੇ ਦੋਹਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਭਾਰਤ-ਪਾਕਿਸਤਾਨ ਨੂੰ 'ਵਧੀਕ ਸੰਜਮ' ਵਰਤਣ ਦਾ ਸੁਝਾਅ ਦਿੱਤਾ ਹੈ। ਸੰਯੁਕਤ ਰਾਸ਼ਟਰ ਦਾ ਇਹ ਬਿਆਨ ਹਾਲ ਹੀ ਵਿਚ ਕਸ਼ਮੀਰ ਖੇਤਰ ਵਿਚ ਕੰਟਰੋਲ ਰੇਖਾ ਨੇੜੇ ਵਧੇ ਤਣਾਅ ਦੇ ਬਾਅਦ ਆਇਆ ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਕ ਬਿਆਨ ਵਿਚ ਕਿਹਾ,''ਸੰਯੁਕਤ ਰਾਸ਼ਟਰ ਦੇ ਮਿਲਟਰੀ ਆਬਜ਼ਰਵੇਟਰੀ ਸਮੂਹ ਨੇ ਹਾਲ ਹੀ ਦੇ ਦਿਨਾਂ ਵਿਚ ਭਾਰਤ-ਪਾਕਿਸਤਾਨ ਦੀ ਕੰਟਰੋਲ ਰੇਖਾ 'ਤੇ ਮਿਲਟਰੀ ਗਤੀਵਿਧੀ ਵਿਚ ਤੇਜ਼ੀ ਦੇਖੀ ਹੈ।'' ਇਕ ਸਵਾਲ ਦੇ ਜਵਾਬ ਵਿਚ ਕੀਤੇ ਈ-ਮੇਲ ਵਿਚ ਬੁਲਾਰੇ ਨੇ ਅੱਗੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਅਪੀਲ ਹੈ ਕਿ ਦੋਵੇਂ ਦੇਸ਼ ਵਧੀਕ ਸੰਜਮ ਵਰਤਣ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸਥਿਤੀ ਹੋਰ ਜ਼ਿਆਦਾ ਖਰਾਬ ਨਾ ਹੋਵੇ।''
ਇੱਥੇ ਦੱਸ ਦਈਏ ਕਿ ਜਨਵਰੀ 1949 ਵਿਚ ਭਾਰਤ-ਪਾਕਿਸਤਾਨ ਸੀਮਾ 'ਤੇ ਮਿਲਟਰੀ ਆਬਜ਼ਰਵੇਟਰੀ ਸਮੂਹ ਦੀ ਤਾਇਨਾਤੀ ਕੀਤੀ ਗਈ ਸੀ। ਇਸ ਸਮੂਹ ਦੀ ਨਿਯੁਕਤੀ ਦੋਹਾਂ ਦੇਸ਼ਾਂ ਦੇ ਵਿਵਾਦਮਈ ਖੇਤਰ ਦੀ ਨਿਗਰਾਨੀ ਕਰਨ ਲਈ ਕੀਤੀ ਗਈ ਹੈ। ਪਾਕਿਸਤਾਨ ਮੀਡੀਆ ਦਾ ਕਹਿਣਾ ਹੈ ਕਿ ਪਾਕਿਸਤਾਨ ਇਸ ਸਮੂਹ ਨੂੰ ਨਿਗਰਾਨੀ ਕਰਨ ਵਿਚ ਮਦਦ ਕਰਦਾ ਹੈ ਜਦਕਿ ਭਾਰਤ ਨਹੀਂ।
ਪਾਕਿ ਫੌਜ ਨੇ ਭਾਰਤ 'ਚ ਆਪਣੀ ਵੈਬਸਾਈਟ 'ਤੇ ਲਾਈ ਪਾਬੰਦੀ
NEXT STORY