ਸੰਯੁਕਤ ਰਾਸ਼ਟਰ (ਭਾਸ਼ਾ)— ਉੱਤਰੀ ਕੋਰੀਆ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਬੈਲਿਸਟਿਕ ਮਿਜ਼ਾਈਲ ਲਾਂਚਾਂ ਦੀ ਤਿੰਨ ਯੂਰਪੀ ਦੇਸ਼ਾਂ ਨੇ ਆਲੋਚਨਾ ਕੀਤੀ ਹੈ। ਇਨ੍ਹਾਂ ਦੇਸ਼ਾਂ ਨੇ ਇਸ ਕਾਰਵਾਈ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਦੱਸਿਆ ਹੈ। ਸੰਯੁਕਤ ਰਾਸ਼ਟਰ ਵਿਚ ਰਾਜਨੀਤਕ ਮਾਮਲਿਆਂ ਦੀ ਪ੍ਰਮੁੱਖ ਰੋਜ਼ਮੇਰੀ ਏ. ਡਿਕਾਰਲੋ ਨਾਲ ਬੰਦ ਕਮਰੇ ਵਿਚ ਇਕ ਬੈਠਕ ਦੇ ਬਾਅਦ ਬਿ੍ਰਟੇਨ, ਫਰਾਂਸ ਅਤੇ ਜਰਮਨੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਇਸ ਬੈਠਕ ਦੀ ਮੰਗ ਕੀਤੀ ਸੀ ਕਿਉਂਕਿ ਉੱਤਰੀ ਕੋਰੀਆ ਵੱਲੋਂ ਪਿਛਲੇ ਕੁਝ ਹਫਤਿਆਂ ਵਿਚ ਲਗਾਤਾਰ ਕੀਤੀਆਂ ਗਈਆਂ ਮਿਜ਼ਾਈਲਾਂ ਲਾਂਚ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਅਮਰੀਕਾ ਦੇ ਸਹਿਯੋਗੀ ਤਿੰਨ ਯੂਰਪੀ ਦੇਸ਼ਾਂ ਨੇ ਉੱਤਰੀ ਕੋਰੀਆ ਨੂੰ ਵਾਸ਼ਿੰਗਟਨ ਨਾਲ ਅਰਥਪੂਰਣ ਵਾਰਤਾ ਕਰਨ ਦੀ ਅਪੀਲ ਕੀਤੀ, ਜਿਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਨੇਤਾ ਕਿਮ ਜੋਂਗ ਉਨ 30 ਜੂਨ ਨੂੰ ਰਾਜ਼ੀ ਹੋਏ ਸਨ। ਕਿਮ ਅਤੇ ਟਰੰਪ ਵਿਚ ਕੋਰੀਆਈ ਪ੍ਰਾਇਦੀਪ ਦੇ ਸਿਵਲ ਐਕਟ ਖੇਤਰ ਵਿਚ 30 ਜੂਨ ਨੂੰ ਬੈਠਕ ਹੋਈ ਸੀ। ਤਿੰਨ ਦੇਸ਼ਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਬੈਲਸਿਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਖਤਮ ਕਰਨ ਤੱਕ ਉਸ ’ਤੇ ਅੰਤਰਰਾਸ਼ਟਰੀ ਪਾਬੰਦੀ ਪੂਰੀ ਤਰ੍ਹਾਂ ਲਾਗੂ ਰਹਿਣੀ ਚਾਹੀਦੀ ਹੈ।
ਈਕੋ ਸਿੱਖ ਕੈਨੇਡਾ ਨੇ 550ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਬੂਟੇ ਲਾਉਣੇ ਕੀਤੇ ਸ਼ੁਰੂ
NEXT STORY