ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਲੇਰੀਆ ਨੂੰ ਖਤਮ ਕਰਨ ਵਾਲੀ ਦਵਾਈ ਕਲੋਰੋਕਵੀਨ ਦੇ ਘਟਕ ਨੂੰ ਕੋਰੋਨਾਵਾਇਰਸ ਖਤਮ ਕਰਨ ਲਈ ਇਕ ਗੇਮਚੇਂਜਰ ਦੀ ਤਰ੍ਹਾਂ ਪੇਸ਼ ਕੀਤਾ ਸੀ। ਉਹਨਾਂ ਦਾ ਮੰਨਣਾ ਸੀ ਕਿ ਕੋਵਿਡ-19 ਨੂੰ ਖਤਮ ਕਰਨ ਲਈ ਇਹ ਦਵਾਈ ਕਾਰਗਰ ਸਾਬਤ ਹੋ ਸਕਦੀ ਹੈ। ਟਰੰਪ ਦੇ ਇਸ ਦਾਅਵੇ ਨੂੰ ਇਕ ਬਜ਼ੁਰਗ ਜੋੜੇ ਨੇ ਕੁਝ ਹੋਰ ਹੀ ਸਮਝ ਲਿਆ ਅਤੇ ਦਵਾਈ ਲੈ ਲਈ, ਜਿਸ ਕਾਰਨ ਬਜ਼ੁਰਗ ਦੀ ਤਾਂ ਮੌਤ ਹੋ ਗਈ ਅਤੇ ਪਤਨੀ ਆਈ.ਸੀ.ਯੂ. ਵਿਚ ਭਰਤੀ ਹੈ।
ਨਿਊਯਾਰਕ ਪੋਸਟ ਦੇ ਮੁਤਾਬਕ,''ਟਰੰਪ ਦੇ ਦਾਅਵੇ 'ਤੇ ਵਿਸ਼ਵਾਸ ਕਰ ਕੇ ਅਰੀਜ਼ੋਨਾ ਦੇ ਇਕ ਬਜ਼ੁਰਗ ਜੋੜੇ ਨੇ ਬਿਨਾਂ ਡਾਕਟਰੀ ਸਲਾਹ ਦੇ ਐਂਟੀ-ਮਲੇਰੀਆ ਦਵਾਈ ਕਲੋਰੋਕਵੀਨ ਖਾ ਲਈ, ਜਿਸ ਦੇ ਬਾਅਦ ਬਜ਼ੁਰਗ ਦੀ ਮੌਤ ਹੋ ਗਈ।'' ਇੱਥੇ ਦੱਸ ਦਈਏ ਕਿ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਲਈ ਟੀਕਾ ਅਤੇ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਕੜੀ ਵਿਚ ਟਰੰਪ ਨੇ ਪਹਿਲਾਂ ਕੋਰੋਨਾ ਲਈ ਦੋ ਦਵਾਈਆਂ ਦੇ ਘਟਕ ਦਾ ਜ਼ਿਕਰ ਕੀਤਾ ਸੀ। ਜਿਹਨਾਂ ਵਿਚ ਇਕ ਹਾਈਡ੍ਰੋਕਲੋਰੋਕਵੀਨ ਅਤੇ ਅਜਿਥ੍ਰੋਮਾਇਸਿਨ ਜਿਹੀਆਂ ਦਵਾਈਆਂ ਵੀ ਸ਼ਾਮਲ ਸਨ।
ਟਰੰਪ ਦਾ ਦਾਅਵਾ ਸੀ ਕਿ ਇੰਝ ਹੀ ਕਲੋਰੋਕਵੀਨ ਦਵਾਈ ਵੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਭਾਵੇਂਕਿ ਕਈ ਡਾਕਟਰਾਂ ਨੇ ਉਹਨਾਂ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਵਾਈਆਂ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ ਹੈ, ਉੱਥੇ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਵੀ ਇਸ ਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ ਸੀ। ਉੱਧਰ ਅਰੀਜ਼ੋਨਾ ਦੇ ਹਸਪਤਾਲ ਬੈਨਰ ਹੈਲਥ ਨੇ ਭਾਵੇਂਕਿ ਇਹ ਨਹੀਂ ਦੱਸਿਆ ਕਿ ਇਸ ਬਜ਼ੁਰਗ ਜੋੜੇ ਨੂੰ ਕਲੋਰੋਕਵੀਨ ਦਵਾਈ ਕਿੱਥੋਂ ਮਿਲੀ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਮੋਟੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ, ਜਾਣੋ ਕਿਉਂ
ਬੈਨਰ ਹੈਲਥ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਇਸ ਬਜ਼ੁਰਗ ਜੋੜੇ ਨੇ ਕਲੋਰੋਕਵੀਨ ਦਵਾਈ ਖਾਧੀ ਤਾਂ ਇਸ ਦੇ 30 ਮਿੰਟ ਦੇ ਅੰਦਰ ਉਹਨਾਂ ਦੀ ਹਾਲਤ ਵਿਗੜਨ ਲੱਗ ਪਈ। ਜਿਸ ਦੇ ਬਾਅਦ ਉਹਨਾਂ ਨੂੰ ਨੇੜਲੇ ਬੈਨਰ ਹੈਲਥ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਬਜ਼ੁਰਗ ਸ਼ਖਸ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਦੂਜੇ ਪਾਸੇ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਸੰਕਟ : ਪ੍ਰਮੀਤ ਮਾਕੋਡੇ ਅਮਰੀਕਾ 'ਚ ਭਾਰਤੀਆਂ ਦੀ ਇੰਝ ਕਰ ਰਿਹੈ ਮਦਦ
ਭਗਵੰਤ ਮਾਨ ਸਦਕਾ ਦੁਬਈ 'ਚ ਫਸੇ 20 ਭਾਰਤੀਆਂ ਦੀ ਵਤਨ ਪਰਤਣ ਦੀ ਬੱਝੀ ਆਸ
NEXT STORY