ਡੈਵਿਸ— ਅਮਰੀਕਾ ਦੇ ਸੂਬੇ ਓਕਲਾਹੋਮਾ ਦੇ 'ਟਰਨਰ ਫਾਲਜ਼' 'ਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਡੇਵਿਸ ਪੁਲਸ ਨੇ ਦੱਸਿਆ ਕਿ 'ਟਰਨਰ ਫਾਲਜ਼' 'ਚ ਡੁੱਬਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੰਗਲਵਾਰ ਨੂੰ ਮੌਤ ਹੋ ਗਈ, ਜੋ ਕਿ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਇਕ ਵਿਦਿਆਰਥੀ ਝੀਲ ਦੇ ਹੇਠਲੇ ਤਾਲਾਬ 'ਚ ਡੁੱਬ ਰਿਹਾ ਸੀ ਅਤੇ ਦੂਜੇ ਵਿਦਿਆਰਥੀ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਲਾਈਫ ਜੈਕਟ ਪਾਈ ਹੋਈ ਸੀ।
ਸੂਬਾ ਮੈਡੀਕਲ ਜਾਂਚ ਅਧਿਕਾਰੀ ਨੇ ਵਿਦਿਆਰਥੀਆਂ ਦੀ ਪਛਾਣ 23 ਸਾਲਾ ਅਜੈ ਕੁਮਾਰ ਕੋਇਆਲਾਮੁਦੀ ਅਤੇ 22 ਸਾਲਾ ਤੇਜਾ ਕੌਸ਼ਿਕ ਵੋਲੇਤੀ ਦੇ ਰੂਪ 'ਚ ਕੀਤੀ ਹੈ। ਪੁਲਸ ਨੇ ਦੱਸਿਆ ਕਿ ਉਹ ਦੋਵੇਂ ਭਾਰਤੀ ਨਾਗਰਿਕ ਹਨ, ਜੋ ਆਰਲਿੰਗਟਨ 'ਚ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਇਸ ਤੋਂ ਪਹਿਲਾਂ ਜੁਲਾਈ 'ਚ ਵੀ ਇੱਥੇ ਦੋ ਭਾਰਤੀ ਡੁੱਬ ਗਏ ਸਨ।
ਅੱਤਵਾਦੀਆਂ ਦੀ ਨਿਗਰਾਨੀ ਸੂਚੀ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ : ਅਮਰੀਕੀ ਜੱਜ
NEXT STORY