ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ ਉਪ ਨਗਰ ਦੀ ਬੱਸ ਏਜੰਸੀ ਦੇ ਭਾਰਤੀ ਮੂਲ ਦੇ ਸਾਬਕਾ ਪ੍ਰਬੰਧਕ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ਿਕਾਗੋ ਦੇ ਸਕਾਮਬਰਗ ਦੇ ਰਹਿਣ ਵਾਲੇ 54 ਸਾਲਾ ਰਾਜਿੰਦਰ ਸਚਦੇਵਾ 'ਤੇ ਸਾਲ 2010 ਤੋਂ 2014 ਵਿਚਕਾਰ ਬੱਸ ਏਜੰਸੀ ਦਾ ਪ੍ਰਬੰਧਕ ਰਹਿਣ ਦੌਰਾਨ ਇਕ ਆਈ.ਟੀ. ਠੇਕੇਦਾਰ ਤੋਂ ਕਰੀਬ 2,12,02,500 ਰੁਪਏ (300,000 ਅਮਰੀਕੀ ਡਾਲਰ) ਰਿਸ਼ਵਤ ਲੈਣ ਦਾ ਦੋਸ਼ ਹੈ।
ਅਮਰੀਕਾ ਦੇ ਉੱਤਰੀ ਜ਼ਿਲੇ ਇਲੀਨੋਇਸ ਦੇ ਅਟਾਰਨੀ ਜਨਰਲ ਜੌਨ ਲੌਸ਼ ਨੇ ਕਿਹਾ ਕਿ ਸਚਦੇਵਾ ਨੇ ਠੇਕੇਦਾਰ ਤੋਂ ਰਿਸ਼ਵਤ ਮੰਗੀ ਅਤੇ ਸਵੀਕਾਰ ਕੀਤੀ। ਇਸ ਦੇ ਬਦਲੇ ਉਨ੍ਹਾਂ ਨੇ ਠੇਕੇਦਾਰ ਦੇ ਨਾਲ ਕੰਮ ਜਾਰੀ ਰੱਖਣ ਲਈ ਆਪਣੇ ਅਹੁਦੇ ਦੇ ਪ੍ਰਭਾਵ ਦੀ ਵਰਤੋਂ ਕੀਤੀ। ਸਚਦੇਵਾ ਨੇ ਆਪਣੇ ਕੰਟਰੋਲ ਵਾਲੀਆਂ ਕੰਪਨੀਆਂ ਜ਼ਰੀਏ ਰਾਸ਼ੀ ਦਾ ਭੁਗਤਾਨ ਕਰਵਾ ਕੇ ਏਜੰਸੀ ਤੋਂ ਇਸ ਸਮਝੌਤੇ ਨੂੰ ਲੁਕੋਈ ਰੱਖਿਆ। ਇਸ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ।
ਹੁਣ ਯੂ. ਏ. ਈ. 'ਚ ਚੱਲੇਗਾ 'ਭਾਰਤ ਦਾ ਸਿੱਕਾ'
NEXT STORY