ਵਾਸ਼ਿੰਗਟਨ - ਅਮਰੀਕਾ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਜੁੜੇ ਇਕ ਕਾਰੋਬਾਰੀ 'ਤੇ ਨਵੀਆਂ ਪਾਬੰਦੀਆਂ ਲਾਈਆਂ। ਇਸ ਕਾਰੋਬਾਰੀ 'ਤੇ 2018 ਦੀਆਂ ਮਿੱਡ ਟਰਮ ਚੋਣਾਂ 'ਚ ਹੇਰਾਫੇਰੀ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਨਵੇਂ ਆਦੇਸ਼ ਦੇ ਤਹਿਤ ਰੂਸੀ ਕਾਰੋਬਾਰੀ ਇਵਗੇਨੀ ਪ੍ਰਿਗੋਝਿਨ, ਉਨ੍ਹਾਂ ਦੀਆਂ ਕੁਝ ਜਾਇਦਾਦਾਂ ਅਤੇ ਇੰਟਰਨੈੱਟ ਰਿਸਰਚ ਏਜੰਸੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਚੋਣਾਂ 'ਚ ਦਖਲ ਦੇ ਦੋਸ਼ੀ ਵਿਦੇਸ਼ੀ ਤੱਤਾਂ ਨੂੰ ਦੰਡਿਤ ਕਰਨ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਹਸਤਾਖਰ ਕੀਤੇ ਗਏ ਸਰਕਾਰੀ ਆਦੇਸ਼ ਦੇ ਤਹਿਤ ਇਹ ਪਹਿਲੀ ਪਾਬੰਦੀ ਹੋਵੇਗੀ।
ਅਮਰੀਕੀ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਇਕ ਬਿਆਨ 'ਚ ਆਖਿਆ ਕਿ ਵਿੱਤ ਮੰਤਰਾਲੇ ਇੰਟਰਨੈੱਟ ਰਿਸਰਚ ਏਜੰਸੀ ਲਈ ਜ਼ਿੰਮੇਵਾਰ ਰੂਸੀ ਕਾਰੋਬਾਰੀ ਇਵਗੇਨੀ ਪ੍ਰਿਗੋਝਿਨ ਦੇ ਨਿੱਜੀ ਜਹਾਜ਼ਾਂ, ਕਿਸ਼ਤੀਆਂ ਅਤੇ ਕੰਪਨੀਆਂ ਅਤੇ ਅਮਰੀਕੀ ਲੋਕਤਾਂਤਰਿਕ ਪ੍ਰਕਿਰਿਆ ਨੂੰ ਪਲਟਣ ਦੀਆਂ ਸਾਜਿਸ਼ਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਇੰਟਰਨੈੱਟ ਰਿਸਰਚ ਏਜੰਸੀ ਦੇ ਨਾਲ ਹੀ ਕਥਿਤ ਕਰਮਚਾਰੀਆਂ 'ਤੇ ਸ਼ੋਸ਼ਲ ਮੀਡੀਆ ਦੇ ਜ਼ਰੀਏ ਅਮਰੀਕਾ 'ਚ ਗਲਤ ਜਾਣਕਾਰੀਆਂ ਫੈਲਾ ਕੇ 2016 ਦੀਆਂ ਚੋਣਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਨ ਦੇ ਦੋਸ਼ ਹਨ। ਇਸ ਦੇ ਨਾਲ ਹੀ 2018 ਦੀਆਂ ਚੋਣਾਂ 'ਚ ਦਖਲ ਲਈ ਇੰਟਰਨੈੱਟ ਰਿਸਰਚ ਏਜੰਸੀ ਦੇ 6 ਹੋਰ ਮੈਂਬਰਾਂ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।
ਮਲੇਸ਼ੀਆ, ਤੁਰਕੀ ਤੇ ਪਾਕਿਸਤਾਨ ਮਿਲ ਕੇ ਕਰਨਗੇ 'ਇਸਲਾਮੋਫੋਬੀਆ' ਦਾ ਮੁਕਾਬਲਾ
NEXT STORY