ਨਿਊਯਾਰਕ — ਮਹਾਤਮਾ ਗਾਂਧੀ ਨੂੰ ਅਮਰੀਕਾ ਦਾ ਸਰਵ ਉੱਚ ਸਨਮਾਨ ਕਾਂਗਰਸਨਲ ਗੋਲਡ ਮੈਡਲ ਦੇਣ ਲਈ ਪ੍ਰਭਾਵਸ਼ਾਲੀ ਸੰਸਦੀ ਮੈਂਬਰ ਕੈਰੋਲਿਨ ਮੈਲੋਨੀ ਅਮਰੀਕੀ ਸੰਸਦ 'ਚ ਇਤਿਹਾਸਕ ਪ੍ਰਸਤਾਵ ਲਿਆਵੇਗੀ। ਕੈਰੋਲਿਨ ਨੇ ਐਤਵਾਰ ਨੂੰ ਇਥੇ ਆਯੋਜਿਤ 38ਵੀਂ ਇੰਡੀਆ ਡੇ ਪਰੇਡ ਦੇ ਮੌਕੇ 'ਤੇ ਇਹ ਐਲਾਨ ਕੀਤਾ। ਭਾਰਤ ਦਾ ਆਜ਼ਾਦੀ ਦਿਹਾੜਾ ਮਨਾਉਣ ਲਈ ਇਸ ਪਰੇਡ ਦਾ ਆਯੋਜਨ ਹਰ ਸਾਲ ਇਥੇ ਪ੍ਰਵਾਸੀ ਭਾਰਤੀਆਂ ਦੇ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ. ਆਈ. ਏ.) ਵੱਲੋਂ ਕੀਤਾ ਜਾਂਦਾ ਹੈ।
ਕੈਰੋਲਿਨ ਨੇ ਆਖਿਆ ਕਿ ਕਾਂਗਰਸਨਲ ਗੋਲਡ ਮੈਡਲ ਪਾਉਣ ਵਾਲੇ ਕਈ ਲੋਕਾਂ ਨੂੰ ਗਾਂਧੀ ਜੀ ਨੇ ਪ੍ਰਭਾਵਿਤ ਕੀਤਾ ਹੈ। ਇਸ 'ਚ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਨੈਲਸਨ ਮੰਡੇਲਾ ਸ਼ਾਮਲ ਹਨ। ਇਹ ਲੋਕ ਨਿਆਂ ਲਈ ਗਾਂਧੀ ਵੱਲੋਂ ਦਿਖਾਏ ਗਏ ਅਹਿੰਸਾ ਦੇ ਰਾਹ 'ਤੇ ਚੱਲੇ, ਮੈਂ ਵੀ ਉਨ੍ਹਾਂ ਤੋਂ ਪ੍ਰਭਾਵਿਤ ਹਾਂ। ਗਾਂਧੀ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸਨਮਾਨ ਦੇਣ ਲਈ ਮੈਂ ਜਲਦ ਹੀ ਸੰਸਦ 'ਚ ਪ੍ਰਸਤਾਵ ਲਿਆਵਾਂਗੀ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸਫਲ ਹੋਵੇਗਾ। ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਭਾਰਤੀ ਨੂੰ ਇਹ ਸਨਮਾਨ ਨਹੀਂ ਮਿਲਿਆ ਹੈ। ਸਾਲ 2016 'ਚ ਕੈਰੋਲਿਨ ਦੇ ਹੀ ਯਤਨਾਂ ਨਾਲ ਅਮਰੀਕਾ 'ਚ ਪਹਿਲੀ ਵਾਰ ਦੀਵਾਲੀ 'ਤੇ ਡਾਕ ਟਿਕਟ ਛਪਿਆ ਸੀ। ਅਮਰੀਕੀ ਇਤਿਹਾਸ 'ਚ ਇਹ ਸਭ ਤੋਂ ਜ਼ਿਆਦਾ ਵਿਕਣ ਵਾਲਾ ਡਾਕ ਟਿਕਟਾਂ 'ਚ ਸ਼ਾਮਲ ਹੈ।
ਅਫਗਾਨ ਬਲਾਂ ਨੇ ਬੰਧਕ ਬਣਾਏ ਗਏ 149 ਲੋਕਾਂ ਨੂੰ ਕਰਵਾਇਆ ਰਿਹਾਅ
NEXT STORY