ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਪਿਆਰ ਕਦੋਂ ਅਤੇ ਕਿਸ ਨਾਲ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਮਰੀਕਾ ਦੇ ਇਕ ਬਜ਼ੁਰਗ ਜੋੜੇ ਨੇ ਇਹ ਗੱਲ ਸੱਚ ਸਾਬਤ ਕਰ ਦਿੱਤੀ ਹੈ। ਅਸਲ ਵਿਚ ਓਹੀਓ ਦੇ ਰਹਿਣ ਵਾਲੇ 100 ਸਾਲਾ ਜੌਨ ਅਤੇ 102 ਸਾਲਾ ਫੀਲਿਸ ਨੇ ਵਿਆਹ ਰਚਾਇਆ ਹੈ। ਦੋਵੇਂ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।
ਦੋਹਾਂ ਦੀ ਮੁਲਾਕਾਤ ਪਿਛਲੇ ਸਾਲ ਇਕ ਪ੍ਰੋਗਰਾਮ ਵਿਚ ਹੋਈ ਸੀ। ਫਿਰ ਸਮੇਂ ਦੇ ਨਾਲ ਦੋਸਤੀ ਪਿਆਰ ਵਿਚ ਬਦਲੀ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਹੁਣ ਦੋਹਾਂ ਨੇ ਵਿਆਹ ਕਰ ਲਿਆ ਹੈ। ਇੱਥੇ ਦੱਸ ਦਈਏ ਕਿ ਜੌਨ ਦੂਜੇ ਵਿਸ਼ਵ ਯੁੱਧ ਵਿਚ ਲੜ ਚੁੱਕੇ ਹਨ। ਕਰੀਬ 10 ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ। ਉੱਥੇ ਫੀਲਿਸ ਦੇ ਪਤੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ।
ਇਸ ਮਗਰੋਂ ਉਹ ਬਿਰਧ ਆਸ਼ਰਮ ਵਿਚ ਰਹਿਣ ਲੱਗੀ। ਇੱਥੇ ਰਹਿੰਦਿਆਂ ਇਕ ਪ੍ਰੋਗਰਾਮ ਵਿਚ ਉਨ੍ਹਾਂ ਦੀ ਮੁਲਾਕਾਤ ਜੌਨ ਨਾਲ ਹੋਈ। ਮੂਲ ਰੂਪ ਨਾਲ ਵਰਜੀਨੀਆ ਦੀ ਰਹਿਣ ਵਾਲੀ ਫੀਲਿਸ 8 ਅਗਸਤ ਨੂੰ 103 ਸਾਲ ਦੀ ਹੋ ਜਾਵੇਗੀ।
ਈਰਾਨੀ ਤੇਲ ਟੈਂਕਰ ਜ਼ਬਤ ਕਰਨ ਦੇ ਮਾਮਲੇ 'ਚ ਬਰਤਾਨਵੀ ਰਾਜਦੂਤ ਤਲਬ
NEXT STORY