ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਫਰਿਜ਼ਨੋ ਕਾਉਂਟੀ ਸ਼ੈਰਿਫ ਮਹਿਕਮੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 54 ਸਾਲਾ ਫਾਉਲਰ ਟਾਊਨ ਨਿਵਾਸੀ ਸਤਵੰਤ ਸਿੰਘ ਬੈਂਸ 15 ਮਈ ਨੂੰ ਅਚਾਨਕ ਉਸ ਵੇਲੇ ਭੇਦਭਰੇ ਹਾਲਤ ਵਿਚ ਲਾਪਤਾ ਹੋ ਗਿਆ ਜਦੋਂ ਉਹ ਆਪਣੇ ਟਰੱਕ 'ਤੇ ਲੋਡ ਲੈ ਕੇ ਲਾਸ ਬੈਨੋਸ (ਕੈਲੀਫੋਰਨੀਆ) ਕੋਲ ਇੰਟਰਸਟੇਟ 5 ਤੇ ਜਾ ਰਿਹਾ ਸੀ। ਕੈਲੀਫੋਰਨੀਆ ਹਾਈਵੇਅ ਪੈਟਰੋਲ ਨੂੰ ਉਸ ਦਾ ਟਰੱਕ ਸਟਾਰਟ ਮਿਲਿਆ ਹੈ ਅਤੇ ਉਸ ਵਿਚੋਂ ਸਤਵੰਤ ਸਿੰਘ ਬੈਂਸ ਦਾ ਪਰਸ ਅਤੇ ਉਸ ਦਾ ਮੋਬਾਈਲ ਫੋਨ ਵੀ ਮਿਲਿਆ ਹੈ।
ਅਧਿਕਾਰੀਆਂ ਨੇ ਮੌਕੇ ਤੇ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸਦਾ ਕੋਈ ਪਤਾ ਨਹੀਂ ਲੱਗਾ। ਉਸ ਦੇ ਪਰਿਵਾਰ ਨੂੰ ਉਸ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਫਰਿਜ਼ਨੋ ਸ਼ੈਰਿਫ ਮਹਿਕਮੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਸਤਵੰਤ ਸਿੰਘ ਬੈਂਸ ਜਿਸ ਦਾ ਕੱਦ 5 ਫੁੱਟ 8 ਇੰਚ ਹੈ ਅਤੇ ਵਜਨ 230 ਪਾਊਂਡ ਹੈ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਤੁਰੰਤ ਇਸ ਦੀ ਸੂਚਨਾ ਕੈਲੀਫੋਰਨੀਆ ਦੀ ਫਰਿਜ਼ਨੋ ਪੁਲਿਸ ਮਹਿਕਮੇ ਨੂੰ ਦਿੱਤੀ ਜਾਵੇ।
ਪਾਕਿ : ਸ੍ਰੀ ਗੁਰੂ ਨਾਨਕ ਸਾਹਿਬ ਜਯੰਤੀ ਸਬੰਧੀ ਸਿੱਕੇ ਤੇ ਡਾਕ ਟਿਕਟ ਦਾ ਡਿਜ਼ਾਈਨ ਮਨਜ਼ੂਰ
NEXT STORY