ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਦਾ 'country of particular concern' (ਸੀ.ਪੀ.ਸੀ.) ਦੇ ਤਹਿਤ ਪਾਕਿਸਤਾਨ ਦੀ ਨਿੰਦਾ ਕਰਨ ਦਾ ਕਦਮ ਮਹੱਤਵਪੂਰਨ ਹੈ। ਸੰਸਦ ਦੇ ਗਲੋਬਲ ਮਨੁੱਖੀ ਅਧਿਕਾਰ ਉਪ ਕਮੇਟੀ ਦੇ ਪ੍ਰਧਾਨ ਕ੍ਰਿਸ ਸਮਿਥ ਨੇ ਕਿਹਾ,''ਇਸ ਪ੍ਰਸ਼ਾਸਨ ਨੇ ਧਾਰਮਿਕ ਘੱਟ ਗਿਣਤੀ ਨਾਗਰਿਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਪਾਕਿਸਤਾਨ ਨੂੰ ਲਗਾਤਾਰ ਅਤੇ ਲੜੀਬੱਧ ਅਸਫਲਤਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ।''
ਉਨ੍ਹਾਂ ਨੇ ਕਿਹਾ,''ਇਹ ਦਰਜਾ ਸ਼ੀਆ, ਈਸਾਈ, ਹਿੰਦੂ, ਅਹਿਮਦੀ ਅਤੇ ਹੋਰ ਘੱਟ ਗਿਣਤੀ ਪੀੜਤ ਲੋਕਾਂ ਲਈ ਉਮੀਦ ਜਗਾਉਂਦਾ ਹੈ, ਜਿਨ੍ਹਾਂ ਦੀ ਮੌਜੂਦਗੀ ਨਾਲ ਪਾਕਿਸਤਾਨ ਵਿਚ ਧਾਰਮਿਕ ਅੱਤਵਾਦ ਨੂੰ ਚੁਣੌਤੀ ਮਿਲਦੀ ਹੈ।'' ਸਮਿਥ ਨੇ ਟਰੰਪ ਪ੍ਰਸ਼ਾਸਨ ਦੇ ਇਸ ਦਿਸ਼ਾ ਵਿਚ ਚੁੱਕੇ ਗਏ ਕਦਮ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਪਾਕਿਸਤਾਨ, ਚੀਨ, ਸਾਊਦੀ ਅਰਬ, ਇਰੀਟ੍ਰੀਆ, ਈਰਾਨ, ਉੱਤਰੀ ਕੋਰੀਆ, ਸੂਡਾਨ, ਤਜਾਕਿਸਤਾਨ ਅਤੇ ਤੁਰਕਮੇਨਿਸਤਾਨ ਨੂੰ ਕਾਂਗਰਸ ਦੀ ਸਾਲਾਨਾ ਰਿਪੋਰਟ ਦੇ ਤਹਿਤ ਸੀ.ਪੀ.ਸੀ. ਦਾ ਦਰਜਾ ਦਿੱਤਾ ਸੀ।
ਸਕਿਓਰਟੀ ਨੇ ਇੰਝ ਰੋਕਿਆ ਬ੍ਰਿਟਿਸ਼ ਸੰਸਦ 'ਚ ਦਾਖਲ ਹੋਣ ਵਾਲੇ ਸ਼ੱਕੀ ਨੂੰ
NEXT STORY