ਵਾਸ਼ਿੰਗਟਨ (ਭਾਸ਼ਾ): ਉੱਤਰ-ਪੱਛਮ ਅਰਕੰਸਾਸ ਵਿਚ ਦੋ ਬੀਬੀਆਂ ਅਤੇ ਤਿੰਨ ਕੁੜੀਆਂ ਇਕ ਘਰ ਵਿਚ ਮ੍ਰਿਤਕ ਪਾਈਆਂ ਗਈਆਂ। ਅਧਿਕਾਰੀ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਜਾਂਚ ਕਰ ਰਹੇ ਹਨ। ਪੋਪ ਕਾਊਂਟੀ ਦੇ ਸ਼ੇਰਿਫ ਸ਼ੇਨ ਜੋਨਸ ਨੇ ਦੱਸਿਆ ਕਿ ਅਧਿਕਾਰੀਆਂ ਕੋਲ ਸ਼ੁੱਕਰਵਾਰ ਸ਼ਾਮ ਨੂੰ ਇਕ ਫੋਨ ਕਾਲ ਆਇਆ ਸੀ ਜਿਸ ਦੇ ਬਾਰੇ ਵਿਚ ਪਤਾ ਲਗਾਉਣ ਦੌਰਾਨ ਏਟਕਿੰਸ ਦੇ ਇਕ ਘਰ ਵਿਚ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੋਨ ਦੇ ਦੋ ਮਾਮਲੇ
ਉਹਨਾਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਉਮਰ 8 ਸਾਲ ਤੋਂ 50 ਸਾਲ ਦੇ ਵਿਚ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਰਿਸ਼ਤੇਦਾਰ ਸਨ। ਜੋਨਸ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਹਾਲੇ ਕਿਸੇ 'ਤੇ ਸ਼ੱਕ ਨਹੀਂ ਹੈ।ਭਾਵੇਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਲੋਕਾਂ ਨੂੰ ਗੋਲੀ ਮਾਰੀ ਗਈ ਹੈ। ਉਹਨਾਂ ਨੇ ਕਿਹਾ,''ਸਾਡਾ ਮੰਨਣਾ ਹੈਕਿ ਇਸ ਘਟਨਾ ਦਾ ਕਾਰਨ ਘਰੇਲੂ ਵਿਵਾਦ ਹੋ ਸਕਦਾ ਹੈ।''
ਕੈਨੇਡਾ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੋਨ ਦੇ ਦੋ ਮਾਮਲੇ
NEXT STORY