ਕਰਾਕਸ (ਭਾਸ਼ਾ)— ਵੈਨੇਜ਼ੁਏਲਾ ਵਿਚ ਅੱਜ ਭਾਵ ਐਤਵਾਰ ਸਵੇਰੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ ਫੌਜ ਦੇ 7 ਅਧਿਕਾਰੀਆਂ ਦੀ ਮੌਤ ਹੋ ਗਈ। ਕੌਗਰ ਹੈਲੀਕਾਪਟਰ ਰਾਜਧਾਨੀ ਵਿਚ ਤੜਕਸਾਰ ਕਰਾਕਸ ਦੇ ਬਾਹਰ ਇਕ ਪਹਾੜ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।
ਹਥਿਆਰਬੰਦ ਬਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਹੈਲੀਕਾਪਟਰ ਕੋਜੇਦਸ ਰਾਜ ਦੇ ਸੈਨ ਕਾਰਲੋਸ ਜਾ ਰਿਹਾ ਸੀ। ਹੈਲੀਕਾਪਟਰ ਵਿਚ ਦੋ ਲੈਫਟੀਨੈਂਟ ਕਰਨਲ ਅਤੇ 5 ਹੇਠਲੇ ਅਹੁਦੇ ਦੇ ਅਧਿਕਾਰੀ ਸਵਾਰ ਸਨ। ਬਿਆਨ ਵਿਚ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਹੈਲੀਕਾਪਟਰ ਰਾਸ਼ਟਰਪਤੀ ਵਫਦ ਦਾ ਹਿੱਸਾ ਸੀ ਜਾਂ ਨਹੀਂ।
ਫੇਸਬੁੱਕ ਪਾਬੰਦੀ ਦੇ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਕੰਪਨੀਆਂ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY