ਕਰਾਕਸ/ਓਟਾਵਾ- ਵੈਨੇਜ਼ੁਏਲਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ 'ਤੇ ਕੈਨੇਡਾ ਵੱਲੋਂ ਨਵੀਆਂ ਪਾਬੰਦੀਆਂ ਲਾਈਆਂ ਜਾਣ ਦੇ ਐਲਾਨ ਤੋਂ ਬਾਅਦ ਵੈਨੇਜ਼ੁਏਲਾ ਨੇ ਕੈਨੇਡਾ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਜੰਗ ਦੀ ਮੰਸ਼ਾ' ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਹੈ।
ਵੈਨੇਜ਼ੁਏਲਾ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਵਾਦ ਸਥਾਪਿਤ ਕਰਨ 'ਚ ਕੈਨੇਡਾ ਦੀ ਇਕ ਭਰੋਸੇਯੋਗ ਭੂਮਿਕਾ ਨੂੰ ਅਯੋਗ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕੈਨੇਡਾ ਨੇ ਮਾਦੁਰੋ ਦੀ ਸਰਕਾਰ ਦੇ 43 ਮੈਂਬਰਾਂ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ, ਜਿਨ੍ਹਾਂ 'ਚ ਵਿਦੇਸ਼ ਮੰਤਰੀ ਜਾਰਜ ਅਰੇਜਾ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਸੰਕਟਗ੍ਰਸਤ ਦੱਖਣੀ ਅਮਰੀਕੀ ਦੇਸ਼ 'ਚ ਵਿਗੜਦੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪਾਬੰਦੀਆਂ 'ਚ ਉਨ੍ਹਾਂ ਵਿਅਕਤੀਆਂ ਦੀ ਜਾਇਦਾਦ ਨੂੰ ਫ੍ਰੀਜ਼ ਕਰਨਾ ਅਤੇ ਕੈਨੇਡਾ ਨਾਲ ਵਪਾਰ ਕਰਨ 'ਤੇ ਰੋਕ ਸ਼ਾਮਲ ਹੈ। ਕੈਨੇਡਾ ਨੇ ਇਸ ਤੋਂ ਪਹਿਲਾਂ ਵੀ ਵੈਨੇਜ਼ੁਏਲਾ ਦੇ 70 ਸਰਕਾਰੀ ਅਧਿਕਾਰੀਆਂ 'ਤੇ ਪਾਬੰਦੀ ਲਾਈ ਸੀ। ਵੈਨੇਜ਼ੁਏਲਾ ਨੇ ਸਪੱਸ਼ਟ ਰੂਪ ਤੋਂ ਨਵੀਆਂ ਪਾਬੰਦੀਆਂ ਦਾ ਵਿਰੋਧ ਕੀਤਾ ਹੈ।
ਨੋਟਰ ਡੈਮ: ਉਹ ਬੇਸ਼ਕੀਮਤੀ ਖਜ਼ਾਨਾ ਜਿਸ ਨੇ ਚਰਚ ਨੂੰ ਬਣਾਇਆ ਖਾਸ (ਤਸਵੀਰਾਂ)
NEXT STORY