ਵਾਸ਼ਿੰਗਟਨ— ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਗੁਰਦੁਆਰਾ ਸਾਹਿਬ ਦੀਆਂ ਕੰਧਾਂ 'ਤੇ ਨਫਰਤ ਭਰੇ ਸੰਦੇਸ਼ ਲਿਖੇ ਹੋਏ ਮਿਲੇ। ਉਨ੍ਹਾਂ 'ਚੋਂ ਇਕ ਕੰਧ 'ਤੇ ਸਿੱਖਾਂ ਲਈ ਅਪਮਾਨਜਨਕ ਸ਼ਬਦ ਵੀ ਲਿਖੇ ਗਏ। ਇਹ ਘਟਨਾ ਲਾਸ ਏਂਜਲਸ ਦੇ ਵਰਮਮੋਂਟ ਗੁਰਦੁਆਰਾ ਸਾਹਿਬ ਦੀ ਹੈ। ਇਸ ਨੂੰ 'ਹਾਲੀਵੁੱਡ ਸਿੱਖ ਮੰਦਰ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪੁਲਸ ਇਸ ਗੁਰਦੁਆਰੇ ਦੀਆਂ ਕੰਧਾਂ 'ਤੇ ਲਿਖੇ ਨਫਰਤ ਭਰੇ ਸੰਦੇਸ਼ਾਂ ਦੀ ਜਾਂਚ ਕਰ ਰਹੀ ਹੈ। ਇਕ ਨਿਊਜ਼ ਚੈਨਲ ਦੀ ਖਬਰ ਮੁਤਾਬਕ ਇਕ ਚਸ਼ਮਦੀਦ ਨੇ ਗੁਰਦੁਆਰਾ ਸਾਹਿਬ ਦੀ ਕੰਧ ਨੇੜਿਓਂ ਦੌੜ ਰਹੇ ਇਕ ਵਿਅਕਤੀ ਦੀ ਵੀਡੀਓ ਬਣ ਲਈ ਅਤੇ ਉਸ ਨੂੰ ਫੇਸਬੁੱਕ 'ਤੇ ਪੋਸਟ ਕਰ ਦਿੱਤਾ।
Posted by Karna Ray on Friday, September 1, 2017
ਵੀਡੀਓ ਬਣਾਉਣ ਵਾਲੇ ਕਰਨ ਰੇਅ ਨਾਂ ਦੇ ਵਿਅਕਤੀ ਨੇ ਕਿਹਾ, ''ਮੈਂ ਉਸ ਵਿਅਕਤੀ ਨੂੰ ਕਿਹਾ ਕਿ ਮੈਂ ਪੁਲਸ ਬੁਲਾਉਣ ਜਾ ਰਿਹਾ ਹਾਂ, ਜਿਸ ਦੇ ਜਵਾਬ 'ਚ ਉਸ ਨੇ ਕਿਹਾ ਕਿ ਮੈਂ ਤੇਰਾ ਗਲਾ ਵੱਢ ਦੇਵਾਂਗਾ।'' ਰੇਅ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਗੁਰਦੁਆਰਾ ਸਾਹਿਬ ਗਿਆ ਸੀ, ਤਾਂ ਉਸ ਨੇ ਦੇਖਿਆ ਕਿ ਇਕ ਵਿਅਕਤੀ ਕਾਲੇ ਮਾਰਕਰ ਨਾਲ ਗੁਰਦੁਆਰੇ ਦੀ ਸਫੈਦ ਕੰਧ 'ਤੇ ਕੁਝ ਲਿਖ ਰਿਹਾ ਹੈ। ਉਸ ਨੇ ਆਪਣੇ ਮੋਬਾਈਲ ਫੋਨ 'ਚ ਉਸ ਦੀ ਰਿਕਾਡਿੰਗ ਸ਼ੁਰੂ ਕਰ ਦਿੱਤੀ। ਰੇਅ ਸਿੱਖਾਂ ਵਿਰੁੱਧ ਲਿਖੇ ਅਜਿਹੇ ਅਪਮਾਨਜਨਕ ਸੰਦੇਸ਼ ਤੋਂ ਦੁਖੀ ਹੋਇਆ ਅਤੇ ਉਸ ਨੇ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ। ਓਧਰ ਕੈਲੀਫੋਰਨੀਆ ਸਿੱਖ ਕੌਂਸਲ ਦੇ ਨਿਰੰਜਨ ਸਿੰਘ ਖਾਲਸਾ ਇਸ ਮਾਮਲੇ ਨੂੰ ਲੈ ਕੇ ਲਾਸ ਏਂਜਲਸ ਪੁਲਸ ਵਿਭਾਗ ਦੇ ਸੰਪਰਕ ਵਿਚ ਹਨ ਅਤੇ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਹਫਤੇ ਪਾਕਿਸਤਾਨ ਪਰਤ ਸਕਦੇ ਹਨ ਸ਼ਰੀਫ
NEXT STORY