ਵਿਆਨਾ (ਏਜੰਸੀ)— ਆਸਟ੍ਰੀਆ ਦੀ ਵਿਦੇਸ਼ ਮੰਤਰੀ ਦਾ ਵਿਆਹ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਹਾਈ-ਪ੍ਰੋਫਾਈਲ ਵਿਆਹ 'ਚ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਦੁਨੀਆ ਭਰ ਦੇ ਨੇਤਾ ਇਸ ਵਿਆਹ 'ਚ ਸ਼ਾਮਲ ਹੋਏ। ਆਸਟ੍ਰੀਆ ਦੀ 53 ਸਾਲਾ ਵਿਦੇਸ਼ ਮੰਤਰੀ ਕੇਰਿਨ ਕਨੇਇਸਲ ਨੇ 54 ਸਾਲਾ ਕਾਰੋਬਾਰੀ ਵਾਲਫਗੈਂਗ ਮੇਲਿੰਗਰ ਨਾਲ ਵਿਆਹ ਕਰਵਾਇਆ। ਇਸ ਵਿਆਹ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਸ਼ਿਰਕਤ ਕੀਤੀ।
ਖਾਸ ਗੱਲ ਇਹ ਹੈ ਕਿ ਇਸ ਵਿਆਹ ਵਿਚ ਪੁਤਿਨ ਨੇ ਰੰਗ ਬੰਨ੍ਹਿਆ ਅਤੇ ਕੇਰਿਨ ਨਾਲ ਡਾਂਸ ਕੀਤਾ। ਕੇਰਿਨ ਦਾ ਵਿਆਹ ਸਮਾਰੋਹ ਆਸਟ੍ਰੀਆ ਦੇ ਦੱਖਣੀ ਸ਼ਹਿਰ ਗਰਾਜ ਵਿਚ ਹੋਇਆ। ਦੱਸਣਯੋਗ ਹੈ ਕਿ ਕੇਰਿਨ ਨੂੰ ਰੂਸ ਦੀ ਸਮਰਥਕ ਮੰਨਿਆ ਜਾਂਦਾ ਹੈ, ਜਿਸ ਨੂੰ ਆਸਟ੍ਰੀਆ ਫਰੀਡਮ ਪਾਰਟੀ ਨੇ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਪੁਤਿਨ ਨੂੰ ਕੇਰਿਨ ਨੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਓਧਰ ਪੁਤਿਨ ਦੇ ਇਸ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਨੂੰ ਲੈ ਕੇ ਆਸਟ੍ਰੀਆ ਦੇ ਵਿਰੋਧੀ ਦਲਾਂ ਨੇ ਵਿਦੇਸ਼ ਮੰਤਰੀ 'ਤੇ ਹਮਲਾ ਬੋਲ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੇਰਿਨ ਨੇ ਪੁਤਿਨ ਨੂੰ ਸੱਦਾ ਦੇ ਕੇ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਨੂੰ ਨਜ਼ਰ-ਅੰਦਾਜ ਕਰਨ ਦਾ ਕੰਮ ਕੀਤਾ ਹੈ। ਪੁਤਿਨ ਦੀਆਂ ਵਿਦੇਸ਼ ਮੰਤਰੀ ਕੇਰਿਨ ਨਾਲ ਡਾਂਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੁਤਿਨ ਨੇ ਕਿਹਾ, ''ਮੈਂ ਨਵੀਂ ਜੋੜੀ ਨੂੰ ਹਮੇਸ਼ਾ ਖੁਸ਼ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਦੋਵੇਂ ਖੁਸ਼ ਅਤੇ ਸਿਹਤਮੰਦ ਰਹਿਣ।''
ਵਿਦੇਸ਼ 'ਚ ਚਮਕਾਇਆ ਨਾਂ, ਕਪੂਰਥਲਾ ਦੇ ਅਸ਼ੋਕ ਨੇ ਬਣਾਈ ਬ੍ਰਿਟਿਸ਼ ਮਹਿਲਾ ਕੌਮਾਂਤਰੀ ਕਬੱਡੀ ਟੀਮ
NEXT STORY