ਮਨੀਲਾ(ਬਿਊਰੋ)— ਅਕਰਸ ਦੇਖਿਆ ਜਾਂਦਾ ਹੈ ਕਿ ਆਪਣੇ ਵਿਆਹ ਦੇ ਕੀਮਤੀ ਪਲਾਂ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਲੋਕ ਬਹੁਤ ਕੁੱਝ ਕਰਦੇ ਹਨ। ਇਸੇ ਤਰ੍ਹਾਂ ਹੀ ਆਪਣੇ ਵਿਆਹ ਨੂੰ ਸਭ ਤੋਂ ਖਾਸ ਬਣਾਉਣ ਲਈ ਫਿਲੀਪੀਨਸ ਦੇ ਇਸ ਜੋੜੇ ਨੇ ਇਹ ਵੱਖਰਾ ਰਸਤਾ ਚੁੱਣਿਆ।
ਦਰਅਸਲ ਜਦੋਂ ਮਾਰੀਆ ਹੁਸਾ ਮਾਈਕਾ ਨੀਸੈਰਿਓ ਅਤੇ ਉਸ ਦੇ ਪਤੀ ਆਰਲੋ ਗੇਰਾਲਡ ਡੀ ਲਾ ਕਰੂਜ ਦੇ ਵਿਆਹ ਦੀ ਵਾਰੀ ਆਈ ਤਾਂ ਉਹ ਵੀ ਬਾਕੀ ਜੋੜਿਆਂ ਦੀ ਤਰ੍ਹਾਂ ਪ੍ਰੇਸ਼ਾਨ ਹੋ ਗਏ ਕਿ ਉਹ ਆਪਣੇ ਇਸ ਪਲ ਨੂੰ ਹੋਰ ਖਾਸ ਅਤੇ ਯਾਦਗਾਰ ਬਣਾਉਣ ਲਈ ਕੀ ਕਰ ਸਕਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਉਨ੍ਹਾਂ ਦੇ ਵਿਆਹ ਦੀ ਯੋਜਨਾ ਅਜਿਹੀ ਹੋਵੇ ਕਿ ਦੇਖਣ ਵਾਲੇ ਬਸ ਦੇਖਦੇ ਹੀ ਰਹਿ ਜਾਣ। ਅਖੀਰਕਾਰ ਇਸ ਫਿਲੀਪੀਨੀ ਜੋੜੇ ਨੇ ਆਪਣਾ ਵਿਆਹ ਇਕ ਧੂੰਆਂ ਨਿਕਲਦੇ ਹੋਏ ਜਵਾਲਾਮੁਖੀ ਦੇ ਸਾਹਮਣੇ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਇਸ ਜਗ੍ਹਾ 'ਤੇ ਜਵਾਲਾਮੁਖੀ ਦੀਆਂ ਅਵਾਜਾਂ ਕਾਫੀ ਖਤਰਨਾਕ ਅਤੇ ਰੋਮਾਂਚਕਾਰੀ ਸਨ।
ਦੱਸਣਯੋਗ ਹੈ ਕਿ ਇਹ ਵਿਆਹ ਪਿਛਲੇ ਮਹੀਨੇ ਦੇ ਆਖੀਰ ਵਿਚ ਹੋਇਆ ਸੀ। ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਜੋਅਨ ਨੇਬ੍ਰੇਜਾ ਨਾਂ ਦੇ ਫੋਟੋਗ੍ਰਾਫਰ ਨੇ ਲਈਆਂ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਜੋੜੇ ਨੇ ਜਵਾਲਾਮੁਖੀ ਬੈਕਗ੍ਰਾਊਂਡ ਨੂੰ ਇਕ ਕੁਦਰਤੀ ਦ੍ਰਿਸ਼ ਦੇ ਰੂਪ ਵਿਚ ਬਦਲ ਦਿੱਤਾ। ਰਿਪੋਰਟਸ ਮੁਤਾਬਕ ਜੋਅਨ ਨੇਬ੍ਰੇਜਾ ਜਿਨ੍ਹਾਂ ਨੇ ਫੋਟੋਗ੍ਰਾਫੀ ਦਾ ਕੰਮ ਸਾਂਭਿਆ, ਉਨ੍ਹਾਂ ਨੇ ਕਿਹਾ ਕਿ ਉਹ ਇਸ ਲੋਕੇਸ਼ਨ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸਨ, ਕਿਉਂਕਿ ਮੇਯੋਨ ਜਵਾਲਾਮੁਖੀ ਦੀ ਸਥਿਤੀ ਨੂੰ ਲੈ ਕੇ ਕੁੱਝ ਵੀ ਕਹਿਣਾ ਅਸੰਭਵ ਸੀ ਅਤੇ ਸਾਨੂੰ ਨਹੀਂ ਪਤਾ ਸੀ ਕਿ ਇਹ ਕਦੋ ਫਟ ਜਾਵੇ। ਇਕ ਖਬਰ ਮੁਤਾਬਕ ਜਦੋਂ ਇਹ ਜੋੜਾ ਵਿਆਹ ਰਚਾ ਰਿਹਾ ਸੀ, ਉਸ ਸਮੇਂ ਮੇਯੋਨ ਜਵਾਲਾਮੁਖੀ ਫਟ ਗਿਆ।
ਓਨਟਾਰੀਓ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ ਸਾਰੇ ਯਾਤਰੀਆਂ ਦੀ ਮੌਤ
NEXT STORY