ਸਿਡਨੀ- ਪੱਛਮੀ ਆਸਟ੍ਰੇਲੀਆ ਵਿਚ ਜਲਦ ਹੀ ਭਾਰੀ ਹੜ੍ਹ ਲਿਆਉਣ ਵਾਲਾ ਮੀਂਹ ਪੈਣ ਵਾਲਾ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਵਾਤਾਵਰਣ ਵਿਭਾਗ ਵਲੋਂ ਦਿੱਤੀ ਗਈ। ਵਿਭਾਗ ਨੇ ਦੱਸਿਆ ਕਿ ਭਾਰੀ ਹੜ੍ਹ ਲਿਆਉਣ ਵਾਲਾ ਮੀਂਹ ਤੇ ਗਰਮ ਹਵਾਵਾਂ ਦੋਵੇਂ ਲੋਕਾਂ ਨੂੰ ਜਨਵਰੀ ਦੇ ਅਖੀਰ ਤੇ ਫਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਪਰੇਸ਼ਾਨ ਕਰਨਗੀਆਂ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਇਸ ਸਮੇਂ ਗਰਮੀ ਪੈ ਰਹੀ ਹੈ।
ਵਾਤਾਵਰਣ ਮਾਹਰਾਂ ਨੇ ਦੱਸਿਆ ਕਿ ਖੰਡੀ ਚੱਕਰਵਾਤ ਐਤਵਾਰ ਦੇਰ ਸ਼ਾਮ ਨੂੰ ਪੂਰਬੀ ਪਿਲਬਾਰਾ ਜਾਂ ਪੱਛਮੀ ਕਿਮਬਰਲੇ ਤੱਟ ਦੇ ਨੇੜੇ ਆ ਸਕਦਾ ਹੈ। ਐਤਵਾਰ ਤੋਂ ਪਰਥ ਵਿਚ 36-37 ਡਿਗਰੀ ਸੈਲਸੀਅਸ ਤਕ ਤਾਪਮਾਨ ਰਹੇਗਾ ਤੇ ਬੁੱਧਵਾਰ ਤੱਕ ਅਜਿਹਾ ਹੀ ਚੱਲੇਗਾ। ਇਸ ਕਾਰਨ ਗਰਮੀ ਵਧੇਗੀ ਤੇ ਪਿਛਲੇ 5 ਸਾਲਾਂ ਵਿਚ ਸਭ ਤੋਂ ਵੱਧ ਗਰਮੀ ਵਾਲਾ ਮਹੀਨਾ ਜਨਵਰੀ ਦਾ ਆਖਰੀ ਦਿਨ ਰਹਿ ਸਕਦਾ ਹੈ। ਇਸ ਦੇ ਬਾਅਦ ਵੀ ਦਿਨ ਸਮੇਂ ਤਾਪਮਾਮਨ ਵੱਧਦਾ ਹੀ ਰਹੇਗਾ। ਫਰਵਰੀ ਦੇ ਪਹਿਲੇ ਦਿਨ ਵੀ ਗਰਮੀ ਨਾਲ ਪਰਥ ਵਿਚ ਇਹ ਹੀ ਹਾਲ ਰਹਿਣ ਵਾਲਾ ਹੈ। ਗਰਮ ਹਵਾਵਾਂ ਕਾਰਨ ਕੁਝ ਖੇਤਰਾਂ ਵਿਚ ਝਾੜੀਆਂ ਨੂੰ ਅੱਗ ਵੀ ਲੱਗ ਸਕਦੀ ਹੈ।
ਕਿਮਬਰਲੀ ਇਲਾਕੇ ਵਿਚ ਭਾਰੀ ਮੀਂਹ ਕਾਰਨ ਹੜ੍ਹ ਆ ਸਕਦਾ ਹੈ। ਇਸ ਲਈ ਇੱਥੇ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖੰਡੀ ਚੱਕਰਵਾਤ ਆਵੇਗਾ ਪਰ ਇਹ ਵਧੇਰੇ ਖ਼ਤਰਨਾਕ ਨਹੀਂ ਹੋਵੇਗਾ।
ਜਨਰਲ ਮੋਟਰਜ਼ ਨੇ 2035 ਤੱਕ ਵੱਡੇ ਪੱਧਰ 'ਤੇ ਇਲੈਕਟ੍ਰਿਕ ਵਾਹਨ ਬਣਾਉਣ ਦਾ ਮਿੱਥਿਆ ਟੀਚਾ
NEXT STORY