ਇਸਲਾਮਾਬਾਦ— ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ’ਤੇ ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅ ਦਰਮਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਕਸ਼ਮੀਰ ਮੁੱਦਾ ਸੁਲਝਾਉਣ ਲਈ ਜੰਗ ਕੋਈ ਵਿਕਲਪ ਨਹੀਂ ਹੈ। ਕੁਰੈਸ਼ੀ ਦੀ ਟਿੱਪਣੀ ਅਜਿਹੇ ਵੇਲੇ ’ਚ ਆਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਾਰ-ਵਾਰ ਕਸ਼ਮੀਰ ਨੂੰ ਲੈ ਕੇ ਭਾਰਤ ਦੇ ਨਾਲ ਪ੍ਰਮਾਣੂ ਜੰਗ ਦੀ ਸੰਭਾਵਨਾ ਨੂੰ ਲੈ ਕੇ ਧਮਕੀ ਦਿੰਦੇ ਰਹੇ ਹਨ। ਇਸ ਮਾਮਲੇ ਦਾ ਅੰਤਰਰਾਸ਼ਟਰੀ ਮੰਚ ’ਤੇ ਲਿਆਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਜ਼ਿਆਦਾ ਸਮਰਥਨ ਹਾਸਲ ਕਰਨ ’ਚ ਅਸਫਲ ਰਹੀਆਂ।
ਭਾਰਤ ਨੇ ਆਪਣੇ ਅੰਦਰੂਨੀ ਮੁੱਦਿਆਂ ’ਤੇ ‘ਗੈਰ-ਜ਼ਿੰਮੇਦਾਰਾਨਾ ਬਿਆਨ’ ਦੇਣ ਤੇ ਉਕਸਾਵੇ ਵਾਲੀ ਭਾਰਤ ਵਿਰੋਧੀ ਬਿਆਨਬਾਜ਼ੀ ’ਤੇ ਪਾਕਿਸਤਾਨ ਦੀ ਸਖਤ ਨਿੰਦਾ ਕੀਤੀ। ਭਾਰਤ ਨੇ ਕਿਹਾ ਕਿ ਕਸ਼ਮੀਰ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਸ਼ਨੀਵਾਰ ਨੂੰ ਇਕ ਇੰਟਰਵਿਊ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਕਦੇ ਹਮਲਾਵਰ ਨੀਤੀ ਨਹੀਂ ਅਪਣਾਈ ਤੇ ਹਮੇਸ਼ਾ ਸ਼ਾਂਤੀ ਨੂੰ ਤਰਜੀਹ ਦਿੱਤੀ। ਪਾਕਿਸਤਾਨ ਦੀ ਵਰਤਮਾਨ ਸਰਕਾਰ ਨੇ ਵਾਰ-ਵਾਰ ਭਾਰਤ ਨੂੰ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਕਿਉਕਿ ਦੋਵੇਂ ਪ੍ਰਮਾਣੂ ਹਥਿਆਰ ਸੰਪਨ ਦੇਸ਼ ਜੰਗ ਦਾ ਜੋਖਿਮ ਨਹੀਂ ਚੁੱਕ ਸਕਦੇ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਜ਼ੋਰ ਦਿੱਤਾ ਕਿ ਜੰਗ ਕਸ਼ਮੀਰ ਮੁੱਦੇ ਨਾਲ ਨਿਪਟਣ ਦਾ ਵਿਕਲਪ ਨਹੀਂ ਹੈ। ਉਨ੍ਹਾਂ ਨੇ ਦੁਹਰਾਇਆ ਕਿ ਕਸ਼ਮੀਰ ਇਕ ਅੰਤਰਰਾਸ਼ਟਰੀ ਮੁੱਦਾ ਹੈ ਤੇ ਇਹ ਸਿਰਫ ਭਾਰਤ-ਪਾਕਿਸਤਾਨ ਵਿਚਾਲੇ ਕੋਈ ਦੋ-ਪੱਖੀ ਮਾਮਲਾ ਨਹੀਂ ਹੈ।
ਨਾਈਜੀਰੀਆ ’ਚ 5 ਵਿਅਕਤੀਆਂ ਦੀ ਹੱਤਿਆ
NEXT STORY