ਦਿਆਲੀ (ਏਜੰਸੀ)-ਪੂਰਬੀ ਇਰਾਕ ਦੇ ਦਿਆਲੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਥੇ ਇਕ 25 ਸਾਲਾ ਔਰਤ ਨੇ ਇਕੱਠਿਆਂ 1 ਨਹੀਂ ਦੋ ਨਹੀਂ ਸਗੋਂ 7 ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਉਹ ਵੀ ਨਾਰਮਲ ਡਲਿਵਰੀ ਨਾਲ। ਜਨਮ ਤੋਂ ਬਾਅਦ ਉਕਤ ਔਰਤ ਤੇ ਬੱਚੇ ਬਿਲਕੁਲ ਸਿਹਤਮੰਦ ਹਨ।
ਸਥਾਨਕ ਸਿਹਤ ਬੁਲਾਰੇ ਨੇ ਦੱਸਿਆ ਕਿ ਔਰਤ ਦੇ ਨਾਂ ਨੂੰ ਉਜਾਗਰ ਨਹੀਂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਦੇਸ਼ ’ਚ ਪਹਿਲਾ ਅਜਿਹਾ ਮਾਮਲਾ ਹੈ, ਜਦੋਂ ਨਾਰਮਲ ਡਲਿਵਰੀ ਨਾਲ 6 ਕੁੜੀਆਂ ਅਤੇ 1 ਮੁੰਡੇ ਨੇ ਜਨਮ ਲਿਆ ਹੈ। ਬੱਚਿਆਂ ਦੇ ਪਿਤਾ ਫਦਲ ਦਾ ਕਹਿਣਾ ਹੈ ਕਿ ਮੈਂ ਅਤੇ ਮੇਰੀ ਪਤਨੀ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਪਰਿਵਾਰ ਖੁਦਾ ਸਾਨੂੰ ਅਚਾਨਕ ਦੇ ਦੇਵੇਗਾ। ਫਦਲ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਉੱਪਰ ਕੁਲ 10 ਲੋਕਾਂ ਦੀ ਜ਼ਿੰਮੇਵਾਰੀ ਆ ਗਈ ਹੈ। ਹੁਣ ਸਾਨੂੰ ਹੋਰ ਬੱਚੇ ਨਹੀਂ ਚਾਹੀਦੇ।
ਵਿਚੋਲਾ ਬਣ 'ਰੋਬੋਟ ਨੇ ਬਣਵਾਈਆਂ ਜੋੜੀਆਂ'
NEXT STORY